Uncategorized
ਮਸ਼ਹੂਰ ਕਲਾਕਾਰ ਕਪਿਲ ਸ਼ਰਮਾ

ਚੰਡੀਗੜ੍ਹ: ਮਸ਼ਹੂਰ ਕਲਾਕਾਰ ਕਪਿਲ ਸ਼ਰਮਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ ਕਰਨਾ ਭਾਰੀ ਪੈ ਗਿਆ। ਇਸ ਮਾਮਲੇ ‘ਚ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਭਗਵੰਤ ਮਾਨ ਵੱਲੋਂ ਜਾਰੀ ਕੀਤੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਦੀ ਕਪਿਲ ਸ਼ਰਮਾ ਨੇ ਸ਼ਲਾਘਾ ਕੀਤੀ ਸੀ। ਭਗਵੰਤ ਮਾਨ ਦੀ ਵੀਡੀਓ ਨੂੰ ਰੀ-ਟਵੀਟ ਕਰਦੇ ਹੋਏ ਉਨ੍ਹਾਂ ਲਿਖਿਆ ਕਿ ‘ਪਾਜੀ ਤੁਹਾਡੇ ‘ਤੇ ਬਹੁਤ ਮਾਣ ਹੈ। ਇਸ ਟਵੀਟ ‘ਤੇ ਕਪਿਲ ਸ਼ਰਮਾ ਨੂੰ ਟ੍ਰੋਲ ਕਰਦੇ ਹੋਏ ਯੂਜ਼ਰ ਨੇ ਲਿਖਿਆ ਕਿ ‘ਹਰਭਜਨ ਵਾਂਗ ਰਾਜ ਸਭਾ ਦੀ ਟਿਕਟ ਲਈ ਮੱਖਣ ਲਗਾ ਰਹੇ ਹੋ’। ਇਸ ਮਾਮਲੇ ‘ਚ ਕਪਿਲ ਸ਼ਰਮਾ ਨੇ ਟਰੋਲਰ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ, ‘ਬਿਲਕੁਲ ਨਹੀਂ ਮਿੱਤਲ ਸਾਹਿਬ, ਇਹ ਤਾਂ ਸਿਰਫ ਇਕ ਸੁਪਨਾ ਹੈ ਕਿ ਦੇਸ਼ ਤਰੱਕੀ ਕਰੇ, ਪਰ ਜੇਕਰ ਤੁਸੀਂ ਕਹੋ ਤਾਂ ਮੈਂ ਕਿਤੇ ਤੁਹਾਡੀ ਨੌਕਰੀ ਦੀ ਗੱਲ ਕਰਾਂ?