Punjab
ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, 21 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ

- ਫਤਿਹਗੜ੍ਹ ਸਾਹਿਬ ‘ਚ ਕੋਰੋਨਾ ਬਲਾਸਟ
- ਲੋਕਾਂ ‘ਚ ਸਹਿਮ ਦਾ ਮਾਹੌਲ
ਫਤਿਹਗੜ੍ਹ , 22 ਜੁਲਾਈ (ਰਣਜੋਧ ਸਿੰਘ): ਬੁੱਧਵਾਰ ਨੂੰ ਆਈ ਕੋਰੋਨਾ ਰਿਪੋਰਟ ‘ਚ ਥਾਣਾ ਖੇੜੀ ਨੌਧ ਸਿੰਘ ਦੇ ਥਾਣਾ ਮੁਖੀ, ਤਿੰਨ ਥਾਣੇਦਾਰਾਂ ਸਮੇਤ 8 ਮੁਲਾਜ਼ਮਾਂ ਸਮੇਤ ਜ਼ਿਲ੍ਹੇ ਦੇ 21 ਵਿਅਕਤੀਆਂ ਪੀੜਤ ਪਾਏ ਗਏ। ਉਕਤ ਰਿਪੋਰਟ ਆਉਣ ਨਾਲ ਪੁਲਿਸ ਵਿਭਾਗ ਤੇ ਜ਼ਿਲ੍ਹਾ ਵਾਸੀਆਂ ‘ਚ ਅਫਰਾ ਤਫਰੀ ਮਚ ਗਈ।
ਸੂਬੇ ‘ਚ ਰੋਜ਼ਾਨਾ ਕੋਰੋਨਾ ਮਾਮਲੇ ਵਧਣ ਨਾਲ ਜਿੱਥੇ ਸਰਕਾਰ ਦੀ ਨੀਂਦ ਉਡ ਰਹੀ ਹੈ ਉੱਥੇ ਲੋਕਾਂ ‘ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਕੋਰੋਨਾ ਦਾ ਕੋਈ ਇਲਾਜ਼ ਨਾ ਹੋਣ ਕਰਕੇ ਲੋਕ ਚਿੰਤਾ ਦੇ ਆਲਮ ‘ਚੋਂ ਗੁਜ਼ਰ ਰਹੇ ਹਨ। ਇਸੇ ਤਰ੍ਹਾਂ ਜ਼ਿਲ੍ਹੇ ‘ਚ ਬੁੱਧਵਾਰ ਨੂੰ ਆਈ ਕੋਰੋਨਾ ਰਿਪੋਰਟ ਨੇ ਜ਼ਿਲ੍ਹਾ ਵਾਸੀਆਂ ਨੂੰ ਚਿੰਤਾ ਦੇ ਆਲਮ ‘ਚ ਡਬੋ ਦਿੱਤਾ ਹੈ ਕਿਉਂਕਿ ਇਸ ਰਿਪੋਰਟ ‘ਚ ਥਾਣਾ ਖੇੜੀ ਨੌਧ ਸਿੰਘ ਦੇ ਥਾਣਾ ਮੁਖੀ, ਤਿੰਨ ਥਾਣੇਦਾਰਾਂ ਸਮੇਤ 8 ਮੁਲਾਜ਼ਮਾਂ ਸਮੇਤ ਜ਼ਿਲ੍ਹੇ ਦੇ 21 ਵਿਅਕਤੀਆਂ ਪੀੜਤ ਪਾਏ ਗਏ। ਉਕਤ ਮਾਮਲਿਆਂ ‘ਚ ਸ਼ਾਸਤਰੀ ਨਗਰ ਮੰਡੀ ਗੋਬਿੰਦਗੜ੍ਹ ਦੇ 6,ਸੰਤ ਨਗਰ ,ਬਾਬਾ ਬਾਲਕ ਨਾਥ ਮੰਦਰ ,ਦੇਸ਼ ਭਗਤ ਕੈਂਪਸ ਦਾ 1-1,ਅਮਲੋਹ ਦੇ ਪਿੰਡ ਧਰਮਗੜ ਦਾ 1,ਬੱਸੀ ਰੋਡ ਸਰਹਿੰਦ ਦਾ 1,ਐਗਰੋ ਇੰਡਸਟਰੀ ਫਤਿਹਗ਼ੜ ਸਾਹਿਬ ਦਾ 1 ਅਤੇ ਬੱਸੀ ਪਠਾਣਾਂ ਦੇ 1 ਵਿਅਕਤੀ ਸ਼ਾਮਲ ਹੈ।ਉਕਤ ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਵੱਖ ਵੱਖ ਹਸਪਤਾਲਾਂ ਵਿਚ ਭੇਜ ਦਿੱਤਾ।