Punjab
ਫਰੀਦਕੋਟ: ਜੇਬ ‘ਚ ਡੇਢ ਕਰੋੜ ਲੈ ਘੁੰਮ ਰਿਹਾ ਸੀ ਕਿਸਾਨ,ਉਪਰੋਂ ਵਰਤਿਆ ਇਹ ਭਾਣਾ
ਫਰੀਦਕੋਟ 5 july 2023: ਫਰੀਦਕੋਟ ਦੇ ਨੇੜੇ ਪਿੰਡ ਗੋਲੇਵਾਲਾ ਦੇ ਕਿਸਾਨ ਕਰਮਜੀਤ ਸਿੰਘ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਸੀ ,ਪਰ ਹੁਣ ਉਸਦੀ ਦੀ ਬਦਕਿਸਮਤੀ ਨਾਲ ਲਾਟਰੀ ਟਿਕਟ ਗੁੰਮ ਹੋ ਗਈ ਹੈ, ਜਿਸ ਕਾਰਨ ਹੁਣ ਉਸ ਨੂੰ ਇਨਾਮ ਨਹੀਂ ਦਿੱਤਾ ਗਿਆ ਹੈ, ਦੱਸਿਆ ਜਾ ਰਿਹਾ ਹੈ ਕਿ ਕਰਮਜੀਤ ਸਿੰਘ 4 ਜੂਨ ਨੂੰ ਤਲਵੰਡੀ ਸਾਬੋ ਵਿਖੇ ਸਥਿਤ ਗੁਰਦੁਆਰਾ ਸਾਹਿਬ ਚ ਮੱਥਾ ਟੇਕਣ ਗਿਆ ਸੀ ਜਿਥੇ ਉਸਦੀ ਲਾਟਰੀ ਟਿਕਟ ਗੁੰਮ ਹੋ ਗਈ ਹੈ, ਓਥੇ ਹੀ ਉਸਨੇ ਨਾਗਾਲੈਂਡ ਸਰਕਾਰ ਵੱਲੋਂ ਜਾਰੀ ਡੇਢ ਕਰੋੜ ਰੁਪਏ ਦੀ ਲਾਟਰੀ ਦੀ ਇਕ 200 ਰੁਪਏ ’ਚ ਟਿਕਟ ਖਰੀਦੀ ਸੀ।
ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਹੁਣ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜਿਸ ਦੇ ਕੋਲ ਲਾਟਰੀ ਟਿਕਟ ਹੋਵੇਗੀ ਉਸ ਨੂੰ ਹੀ ਇਨਾਮ ਦਿੱਤਾ ਜਾਵੇਗਾ,ਓਥੇ ਹੀ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ 22 ਜੂਨ ਨੂੰ ਇਹ ਟਿਕਟ ਫ਼ਰੀਦਕੋਟ ‘ਚ ਇੱਕ ਲਾਟਰੀ ਵਿਕਰੇਤਾ ਨੂੰ ਚੈੱਕ ਕਰਵਾਈ ਸੀ ਜਿਸ ਨੇ ਉਸ ਨੂੰ ਦੱਸਿਆ ਕਿ ਇਸ ਲਾਟਰੀ ਉਤੇ ਕੋਈ ਇਨਾਮ ਨਹੀਂ ਨਿਕਲਿਆ, ਇਹ ਖਾਲੀ ਹੈ ਅਤੇ ਇਹ ਸੁਣ ਕੇ ਕਿਸਾਨ ਕਰਮਜੀਤ ਸਿੰਘ ਨੇ ਲਾਟਰੀ ਦੀ ਟਿਕਟ ਉਥੇ ਹੀ ਛੱਡ ਦਿੱਤੀ, ਪਰ ਜਦ ਬਾਅਦ ਵਿਚ ਉਸ ਨੂੰ ਇਸ ਬਾਰੇ ਪਤਾ ਲੱਗਾ ਕਿ ਉਸ ਦੀ ਲਾਟਰੀ ਟਿਕਟ ਉਤੇ ਡੇਢ ਕਰੋੜ ਦਾ ਇਨਾਮ ਨਿਕਲਿਆ ਤਾ ਉਸ ਕੋਲ਼ ਹੁਣ ਪਰ ਟਿਕਟ ਨਹੀਂ ਰਹੀ।ਕਰਮਜੀਤ ਸਿੰਘ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਮਦਦ ਦੀ ਗੁਹਾਰ ਲਗਾਈ ਹੈ।