Connect with us

Punjab

SHAMBHU BORDER : ਸਲਫ਼ਾਸ ਨਿਗਲ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ

Published

on

SHAMBHU BORDER : ਸ਼ੰਭੂ ਬਾਰਡਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਤੁਹਾਨੂੰ ਦੱਸ ਦੇਈਏ ਕਿ ਸਲਫ਼ਾਸ ਨਿਗਲ ਕੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ । ਕਿਸਾਨ ਨੇ ਇਹ ਕਦਮ ਕੇਂਦਰ ਸਰਕਾਰ ਸਰਕਾਰ ਤੋਂ ਤੰਗ ਆ ਕੇ ਚੁਕਿਆ ਹੈ । ਕਿਸਾਨ ਦਾ ਇਲਾਜ ਰਜਿੰਦਰਾ ਹਸਪਤਾਲ ‘ਚ ਚੱਲ ਰਿਹਾ ਸੀ ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ ਹਨ ।

ਤੁਹਾਨੂੰ ਦੱਸ ਦੇਈਏ ਕਿਸਾਨ ਦਾ ਨਾਮ ਰੇਸ਼ਮ ਸਿੰਘ ਸੀ ਅਤੇ ਤਰਨਤਾਰਨ ਦਾ ਰਹਿਣ ਵਾਲਾ ਸੀ।

ਐਮਐਸਪੀ ਗਾਰੰਟੀ ਕਾਨੂੰਨ ਅਤੇ ਹੋਰ ਕਿਸਾਨ ਮੰਗਾਂ ਨੂੰ ਲੈ ਕੇ ਸ਼ੰਭੂ ਸਰਹੱਦ ਅਤੇ ਖਨੌਰੀ ਸਰਹੱਦ ‘ਤੇ ਕਿਸਾਨ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖ ਰਹੇ ਹਨ। ਇਸ ਦੌਰਾਨ, ਸ਼ੰਭੂ ਸਰਹੱਦ ‘ਤੇ ਇੱਕ ਕਿਸਾਨ ਨੇ ਸਲਫਾ ਨਿਗਲ ਲਿਆ ਹੈ। ਜਿਸ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ ਸੀ। ਇਲਾਜ ਦੌਰਾਨ ਉਨ੍ਹਾਂ ਦੀ ਰਾਜਿੰਦਰਾ ਹਸਪਤਾਲ ‘ਚ ਮੌਤ ਹੋ ਗਈ ।

ਰੇਸ਼ਮ ਸਿੰਘ ਦੇ ਨਾਲ ਪੰਜ ਹੋਰ ਕਿਸਾਨ ਵੀ ਸਨ। ਵੀਰਵਾਰ ਨੂੰ, ਇਹ ਖ਼ਬਰ ਮਿਲਣ ‘ਤੇ ਕਿ ਰੇਸ਼ਮ ਸਿੰਘ ਨੇ ਮਾਰਚ ਦੌਰਾਨ ਸਲਫਾ ਨਿਗਲ ਲਿਆ ਹੈ।