Punjab
ਬੇਮੌਸਮੀ ਮੀਂਹ ਨੇ ਕਿਸਾਨਾਂ ਦੇ ਮੁਰਝਾਏ ਚਿਹਰੇ

ਨਾਭਾ, 12 ਮਾਰਚ (ਭੁਪਿੰਦਰ ਸਿੰਘ): ਬੀਤੇ ਦੋ ਦਿਨਂ ਪਹਿਲਾਂ ਹੋਈ ਬੇਮੌਸਮੀ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾ ਦਿੱਤੇ ਸਨ ਕਿਉਂਕਿ ਉਨ੍ਹਾਂ ਦੀ ਪੁੱਤਾਂ ਵਾਂਗੂੰ ਪਾਲੀ ਫ਼ਸਲ ਬਰਬਾਦ ਹੋ ਗਈ ਸੀ ਥੋੜ੍ਹੀ ਬਚੀ ਹੋਈ ਫ਼ਸਲ ਨੂੰ ਕਿਸਾਨ ਅਜੇ ਤਾਂ ਢਾਹ ਹੀ ਲਗਾ ਰਹੇ ਸਨ ਕਿ ਬੀਤੀ ਰਾਤ ਤੋ ਹੋ ਰਹੀ ਬੇਮੋਸਮੀ ਬਰਸਾਤ, ਤੇਜ ਹਨੇਰੀ ਅਤੇ ਝੱਖੜ ਨੇ ਕਣਕ ਦੀ ਫ਼ਸਲ ਅਤੇ ਆਲੂਆ ਦੀ ਫ਼ਸਲ ਬਰਬਾਦ ਕਰ ਦਿੱਤੀ ਹੈ।

ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾ ਨਾਭਾ ਵਿੱਖੇ ਵੀ ਮੀਂਹ ਨੇ ਕਿਸਾਨਾ ਦੀਆ ਚਿਨੰਤਾਵਾ ਨੂੰ ਹੋਰ ਵਧਾ ਦਿੱਤਾ ਹੈ ਕਿਉਕਿ ਉਹਨਾ ਦੀ ਪੁੱਤਾ ਵਾਗ ਕਣਕ ਦੀ ਫਸਲ ਜਮੀਨ ਤੇ ਵਿੱਛ ਕੇ ਬਿਲਕੁੱਲ ਖਰਾਬ ਹੋ ਚੁੱਕੀ ਹੈ ‘ਤੇ ਹੁਣ ਕਿਸਾਨ ਪੰਜਾਬ ਸਰਕਾਰ ਤੋ ਮੰਗ ਕਰ ਰਹੇ ਹਨ ਕੀ ਇਹਨਾਂ ਦੀ ਫ਼ਸਲ ਕੁਦਰਤੀ ਆਫਤਾ ਤੋ ਬੱਚ ਸਕੇਗਾ ਕਿਉਂਕਿ ਕਿਸਾਨ ਤਾਂ ਪਹਿਲਾ ਹੀ ਬਰਬਾਦ ਹੋ ਚੁੱਕਿਆ ਹੈ।

ਇਸ ਮੋਕੇ ਤੇ ਕਿਸਾਨ ਮਹਿੰਦਰ ਸਿੰਘ ਅਤੇ ਕਿਸਾਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਬੇਮੋਸਮੀ ਮੀਂਹ ਨੇ ਸਾਡੀ ਸਾਰੀ ਫ਼ਸਲ ਖ਼ਰਾਬ ਕਰ ਦਿੱਤੀ ਹੈ ਅਤੇ ਸਾਡੀ ਕਣਕ ਸਾਰੀ ਹੀ ਜਮੀਨ ਤੇ ਢਹਿ ਢੇਰੀ ਹੋ ਗਈ ਹੈ। ਫ਼ਸਲ ਦੇ ਨਾਲ-ਨਾਲ ਕਿਸਾਨ ਵੀ ਬਰਬਾਦ ਹੋ ਗਿਆ ਹੈ ਕਿਉਕਿ ਅਸੀਂ ਸਖ਼ਤ ਮਿਹਨਤ ਕਰਕੇ ਪੁੱਤਾ ਵਾਗ ਕਣਕ ਦੀ ਫ਼ਸਲ ਬੀਜੀ ਸੀ ਅਸੀਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿ ਸਾਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ।