Connect with us

Punjab

ਕਿਸਾਨਾਂ ਵੱਲੋ ਪ੍ਰਸ਼ਾਸਨ ਤੋਂ ਤਾਰ ਪਾਰ ਖੇਤਾਂ ਵਿੱਚ ਖੇਤੀ ਕਰਨ ਜਾਣ ਦੀ ਇਜਾਜਤ ਮੰਗੀ

Published

on

ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਮੱਦੇਨਜਰ ਲੋਕਡਾਊਨ ਦੇ ਦੋਰਾਣ ਸੂਬੇ ਵਿੱਚ ਸਰਕਾਰ ਵੱਲੋ ਕਰਫਿਊ ਲਗਾਇਆਂ ਗਿਆ ਹੈ ਜਿਸਦੇ ਚੱਲਦਿਆ ਕੁਝ ਜਰੂਰੀ ਚੀਜਾਂ ਨੂੰ ਕਰਫਿਊ ਦੋਰਾਣ ਰਾਹਤ ਦਿੱਤੀ ਗਈ ਹੈ ਲੇਕਿਨ ਭਾਰਤ ਪਕਿਸਤਾਨ ਸਰਹੱਦ ਤੇ ਤਾਰਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕਰਫਿਊ ਦੇ ਚੱਲਦਿਆਂ ਆਪਣੀ ਫਸਲ ਦੀ ਸਾਭ ਸੰਭਾਲ ਕਰਨ ਲਈ ਪ੍ਰਸ਼ਾਸਨ ਅਤੇ ਬੀ ਐਸ ਐਫ ਦੇ ਵੱਲੋ ਨਾ ਜਾਣ ਦੇ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।

ਤਰਨ ਤਾਰਨ ਦੇ ਸਰਹੱਦੀ ਇਲਾਕਾ ਖਾਲੜਾ ਦੇ ਕਿਸਾਨਾਂ ਨੇ ਦੱਸਿਆਂ ਕਿ ਕਰਫਿਊ ਦੇ ਚੱਲਦਿਆਂ ਬੀ ਐਸ ਐਫ ਵੱਲੋ ਗੇਟ ਨਾ ਖੋਲੇ ਜਾਣ ਕਾਰਨ ਉਹ ਆਪਣੀ ਫਸਲ ਦੀ ਸਾਭ ਸੰਭਾਲ ਨਹੀ ਕਰ ਸਕਦੇ ਹਨ ਜਦ ਕਿ ਕਣਕ ਤਿਆਰ ਹੋਣ ਕਿਨਾਰੇ ਹੈ ਤੇ ਕਣਕ ਨੈੰ ਤੇਲਾ ਪੈ ਰਿਹਾ ਹੈ ਪੀੜਤ ਕਿਸਾਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਕੋਲੋ ਉਹਨਾਂ ਨੂੰ ਤਾਰਪਾਰ ਆਪਣੀ ਜਮੀਨ ਵਿੱਚ ਜਾਣ ਦੀ ਮੰਗ ਕੀਤੀ ਹੈ ਉੱਧਰ ਜਦ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆਂ ਕਿ ਸਾਡੇ ਜਿਲ੍ਹੇ ਵਿੱਚ ਤਾਰ ਤੋ ਪਾਰ ਖੇਤੀ 4100 ਏਕੜ ਰਕਬੇ ਵਿੱਚ ਕੀਤੀ ਜਾਂਦੀ ਹੈ ਤੇ ਕਿਸਾਨਾਂ ਨੂੰ 9 ਵੱਜੇ ਤੋ 4 ਵੱਜੇ ਤੱਕ ਦਾ ਸਮਾਂ ਦਿੱਤਾ ਗਿਆਂ ਇਸ ਦੋਰਾਣ ਉਹ ਖੇਤਾਂ ਵਿੱਚ ਜਾ ਕੇ ਖੇਤੀ ਕਰ ਸਕਦੇ ਹਨ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ ।