Punjab
ਬਟਾਲਾ ਚ ਕਿਸਾਨਾਂ ਵਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਜੇਕਰ ਬਿਜਲੀ ਨਿਰਵਿਘਨ ਨਾ ਹੋਈ ਤਾ ਕਰਨਗੇ ਸੰਗਰਸ਼
ਪੰਜਾਬ ਕਿਸਾਨ ਮਜਦੂਰ ਯੂਨੀਅਨ ਵਲੋਂ ਬਟਾਲਾ ਵਿਖੇ ਕਿਸਾਨਾਂ ਅਤੇ ਮਜਦੂਰ ਆਗੂਆਂ ਦੀ ਇਕ ਵਿਸੇਸ ਮੀਟਿੰਗ ਹੋਈ ਜਿਥੇ ਉਹਨਾਂ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਤੇ ਸੰਯੁਕਤ ਕਿਸਾਨ ਮੋਰਚਾ ਦੇ ਐਲਾਨੇ ਪ੍ਰੋਗਰਾਮ ਨੂੰ ਲੈਕੇ ਵਿਉਂਤ ਤਹਿ ਕੀਤੀ ਉਥੇ ਹੀ ਉਹਨਾਂ ਪੰਜਾਬ ਦੀ ਸੱਤਾ ਚ ਬੈਠੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੀ ਜਮ ਕੇ ਨਿਖੇਧੀ ਕੀਤੀ ਅਤੇ ਕਿਸਾਨਾਂ ਨੇ ਸਵਾਲ ਚੁੱਕਿਆ ਕਿ ਆਪ ਪੰਜਾਬ ਦੇ ਹਰ ਵਰਗ ਨਾਲ ਵੱਡੇ ਵੱਡੇ ਵਾਅਦੇ ਕਰ ਜਿੱਤ ਹਾਸਿਲ ਕਰ ਚੁਕੀ ਹੈ ਲੇਕਿਨ ਵਾਅਦੇ ਤਾ ਕਿ ਪੂਰੇ ਕਰਨੇ ਉਲਟ ਲੋਕਾਂ ਨਾਲ ਧੋਖਾ ਕਰ ਰਹੀ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਫ੍ਰੀ ਬਿਜਲੀ ਸਪਲਾਈ ਅਤੇ ਨਿਰਵਿਘਨ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਅਤੇ ਹੁਣ ਉਲਟ ਲਗਾਤਾਰ ਬਿਜਲੀ ਕੱਟ ਲੱਗ ਰਹੇ ਹਨ ਕਿ ਹਾਲੇ ਤਾ ਝੋਨੇ ਦੀ ਬਿਜਾਈ ਦਾ ਸਮਾਂ ਆਉਣ ਚ ਵੀ ਦੇਰੀ ਹੈ ਲੇਕਿਨ ਉਸਦੇ ਬਾਵਜੂਦ ਪਹਿਲਾ ਹੀ ਬਿਜਲੀ ਸਪਲਾਈ ਦਾ ਮੰਦਾ ਹਾਲ ਹੈ ਕਿਸਾਨਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਵਲੋਂ ਪੰਜਾਬ ਅਤੇ ਪੰਜਾਬੀਆਂ ਨਾਲ ਇਵੇ ਹੀ ਧੋਖਾ ਜਾਰੀ ਰੱਖਿਆ ਤਾ ਉਹਨਾਂ ਵਲੋਂ ਸਰਕਾਰ ਦੇ ਖਿਲਾਫ ਵੱਡਾ ਸੰਗਰਸ਼ ਸ਼ੁਰੂ ਕੀਤਾ ਜਾਵੇਗਾ |