India
ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ

ਤਲਵੰਡੀ ਸਾਬੋ, 13 ਮਈ ( ਮੁਨੀਸ਼ ਗਰਗ): ਕੋਰੋਨਾ ਕਾਰਨ ਲਾਕਡਾਊਨ ਦੇ ਚਲਦਿਆਂ ਪੰਜਾਬ ਅੰਦਰ ਕਿਸਾਨਾਂ, ਮਜਦੂਰਾ ਅਤੇ ਮੁਲਾਜਮਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਅੱਜ ਬੀਕੇਯੂ ਏਕਤਾ ਉਗਰਾਹਾ ਸਮੇਤ 16 ਜਥੇਬੰਦੀਆਂ ਵੱਲੋ ਪੰਜਾਬ ਅੰਦਰ ਸਿਵਲ ਹਸਪਤਾਲਾ ਅੱਗੇ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲ਼ਾਫ ਰੋਸ ਪ੍ਰਦਰਸਨ ਕੀਤਾ ਗਿਆ।
ਜਿਸ ਤਹਿਤ ਤਲਵੰਡੀ ਸਾਬੋ ਦੇ ਸਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਅੱਗੇ ਕਿਸਾਨ ਨੇ ਧਰਨਾ ਲਗਾ ਕੇ ਕੇਂਦਰ ਅਤੇ ਪੰਜਾਬ ਸਰਕਾਰ ਖਿਲ਼ਾਫ ਜੰਮ ਕੇ ਨਾਰੇਬਾਜੀ ਕੀਤੀ। ਕਿਸਾਨ ਨੇ ਦੋਸ਼ ਲਗਾਇਆਂ ਕਿ ਪੰਜਾਬ ਸਰਕਾਰ ਨੇ 72 ਦਿਨਾਂ ਵਿੱਚ ਡੰਡੇ ਦੇ ਜੋਰ ‘ਤੇ ਲੋਕਾਂ ਨੂੰ ਅੰਦਰ ਵਾੜ ਕੇ ਰੱਖਿਆ ਹੈ, ਪਰ ਉਹਨਾਂ ਨੂੰ ਨਾ ਹੀ ਕੋਈ ਰਾਸ਼ਨ ਦਿੱਤਾ ਜਾ ਰਿਹਾ ਤੇ ਨਾ ਹੀ ਇਲਾਜ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਸੇ ਤਰਾਂ ਬਹੁਤ ਸਾਰੇ ਮੁਲਾਜਮ ਕੋਰੋਨਾ ਦੀ ਜੰਗ ਲੜ ਰਹੇ ਹਨ ਪਰ ਸਰਕਾਰ ਨੇ ਉਹਨਾਂ ਦੀ ਭਲਾਈ ਜਾਂ ਸੁਰੱਖਿਆਂ ਲਈ ਕੋਈ ਪ੍ਰਬੰਧ ਨਹੀ ਕੀਤੇ ਹੋਏ।