Connect with us

punjab

PM ਮੋਦੀ ਦੇ ਜਨਮਦਿਨ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਵਿਰੋਧ

Published

on

modi.jpg1

ਅੰਮ੍ਰਿਤਸਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇ ਜਨਮਦਿਨ ਮੌਕੇ ਜਿਥੇ ਬੀਜੇਪੀ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮਨਾ ਖੁਸ਼ੀ ਵਿਚ ਕੇਕ ਕਟ ਰਹੇ ਹਨ ਉਥੇ ਹੀ ਵਖ ਵਖ ਕਿਸਾਨ ਜਥੇਬੰਦੀਆਂ ਵਲੌ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸਦੇ ਚਲਦੇ ਅਜ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਗੁਰਦੇਵ ਸਿੰਘ ਵਰਪਾਲ ਦੀ ਅਗਵਾਹੀ ਵਿਚ ਕਿਸਾਨ ਜਥੇਬੰਦੀਆਂ ਵਲੌ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਰੌਸ਼ ਪ੍ਰਗਟਾਵਾ ਕਰਦਿਆਂ ਉਸਦਾ ਪੁਤਲਾ ਫੂਕਿਆ ਗਿਆ ਹੈ।


ਇਸ ਮੌਕੇ ਗਲਬਾਤ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਗੁਰਦੇਵ ਸਿੰਘ ਵਰਪਾਲ ਨੇ ਦਸਿਆ ਕਿ ਜਨਮ ਦਿਹਾੜੇ ਗੁਰੂਆਂ ਪੀਰਾਂ ਦੇ ਮਨਾਏ ਜਾਦੇ ਹਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਉਣਾ ਨਿਰੀ ਮੂਰਖਤਾ ਹੈ ਜਿਸ ਪ੍ਰਧਾਨ ਮੰਤਰੀ ਨੇ ਦੇਸ਼ ਦਾ ਬੇੜਾ ਗਰਕ ਕਰ ਕੇ ਰਖ ਦਿਤਾ ਹੋਵੇ ਉਸ ਤੌ ਜਿਆਦਾ ਕਿ ਉਮੀਦ ਕੀਤੀ ਜਾ ਸਕਦੀ ਹੈ ਜੌ ਆਪਣੇ ਤਾਨਾਸ਼ਾਹ ਰਵੀਏ ਦੇ ਚਲਦਿਆਂ 700 ਤੌ ਵਧ ਕਿਸਾਨਾ ਦੀ ਸ਼ਹਾਦਤ ਨੂੰ ਭੁੱਲ ਆਪਣਾ ਜਨਮ ਦਿਨ ਮਨਾ ਰਿਹਾ ਹੈ ਜੌ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਜਿਸ ਦੇ ਵਿਰੋਧ ਵਜੋਂ ਅਜ ਅਸੀ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਰੌਸ਼ ਪ੍ਰਦਰਸ਼ਨ ਕਰ ਰਹੇ ਹਾਂ।ਅਤੇ ਸਾਡੀ 2024 ਤਕ ਦੀ ਪੂਰੀ ਤਿਆਰੀ ਹੈ ਅਸੀਂ ਬੀਜੇਪੀ ਸਰਕਾਰ ਦਾ ਪੂਰੀ ਤਰਾਂ ਨਾਲ ਵਿਰੋਧ ਕਰਦੇ ਰਹਾਂਗੇ।