Punjab
ਰਾਵੀ ਦਰਿਆ ਚ ਹੋ ਰਹੀ ਰੇਤ ਮਾਈਨਿੰਗ ਦੇ ਖਿਲਾਫ ਕਿਸਾਨਾਂ ਵਲੋਂ ਪ੍ਰਦਰਸ਼ਨ – ਅਧਕਾਰੀਆਂ ਦਾ ਪੱਖ ਲੀਗਲ ਤੌਰ ਤੇ ਹੋ ਰਹੀ ਹੈ ਮਾਈਨਿੰਗ

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਇਲਾਕੇ ਚ ਰਾਵੀ ਦਰਿਆ ਚ ਸਰਕਾਰੀ ਖੱਡ ਚ ਹੋ ਰਹੀ ਰੇਤ ਮਇੰਨਿੰਗ ਤੇ ਸਵਾਲ ਚੁੱਕਦੇ ਹੋਏ ਇਲਾਕੇ ਦੇ ਕਿਸਾਨਾਂ ਅਤੇ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰੀ ਰਾਹ ਜਾਮ ਕਰ ਪੰਜਾਬ ਸਰਕਾਰ ਅਤੇ ਮਾਈਨਿੰਗ ਕਰ ਰਹੇ ਲੋਕਾਂ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ ਉਥੇ ਹੀ ਖੱਡ ਚ ਮਾਈਨਿੰਗ ਕਰ ਰਹੀ ਕੰਪਨੀ ਦੇ ਮੁਲਾਜ਼ਿਮ ਦਾ ਕਹਿਣਾ ਹੈ ਕਿ ਉਹ ਸਰਕਾਰ ਦੀ ਤਹਿ ਸਰਕਾਰੀ ਨਿਸ਼ਾਨਦੇਹੀ ਅਨੁਸਾਰ ਹੀ ਰੇਤ ਮਾਈਨਿੰਗ ਕਰ ਰਹੇ ਹਨ |
ਉਧਰ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਜੋ ਸਰਕਾਰੀ ਖੱਡ ਤਹਿ ਹੈ ਉਥੇ ਨਹੀਂ ਬਲਕਿ ਦੂਸਰੀ ਜਗਾਹ ਤੇ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਨਾਲ ਦਰਿਆ ਚੋ ਡੂੰਘੀ ਥਾਂ ਤੇ ਰੇਤ ਕੱਢੀ ਜਾ ਰਹੀ ਹੈ ਜਿਸ ਨਾਲ ਦਰਿਆ ਦਾ ਪਾਣੀ ਨਾਲ ਉਹਨਾਂ ਦੀਆ ਖੇਤੀ ਵਾਲਿਆਂ ਜ਼ਮੀਨਾਂ ਰੁੜ ਰਹੀਆਂ ਹਨ |
ਉਥੇ ਹੀ ਮੌਕੇ ਤੇ ਪਹੁਚੇ ਮਾਈਨਿੰਗ ਵਿਭਾਗ ਦੇ ਅਧਕਾਰੀਆਂ ਵਲੋਂ ਇਹ ਦੱਸਿਆ ਗਿਆ ਕਿ ਮਾਈਨਿੰਗ ਸਹੀ ਹੋ ਰਹੀ ਹੈ ਅਤੇ ਜੋ ਨਿਸ਼ਾਨਦੇਹੀ ਸਰਕਾਰੀ ਤੌਰ ਤੇ ਹੋਈ ਹੈ ਉਸ ਜਗਾਹ ਤੇ ਹੀ ਮਾਈਨਿੰਗ ਹੋ ਰਹੀ ਹੈ | ਅਤੇ ਅਧਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਵਲੋਂ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸ ਨਾਲ ਕੰਮ ਬੰਦ ਹੋ ਰਿਹਾ ਹੈ ਅਤੇ ਸਰਕਾਰ ਦਾ ਵੀ ਨੁਕਸਾਨ ਹੈ |