Punjab
ਕਿਸਾਨਾਂ ਨੇ ਸੰਘਰਸ਼ ਦਾ ਰਸਤਾ ਕੀਤਾ ਅਖ਼ਤਿਆਰ
ਸੁਲਤਾਨਪੁਰ ਲੋਧੀ, 03 ਮਰਚ :ਪੰਜਾਬ ਦੀ ਧਰਤੀ ਇੰਨੀਂ ਦਿਨੀਂ ਮੋਰਚਿਆਂ ਅਤੇ ਰੋਸ ਪ੍ਰਦਰਸ਼ਨਾਂ ਦਾ ਕੇਂਦਰ ਬਣੀ ਹੋਈ ਏ। ਆਪਣੀਆਂ ਮੰਗਾਂ ਅਤੇ ਹੱਕਾਂ ਨੂੰ ਲੈ ਕੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ। ਕਿਸਾਨ ਸੰਘਰਸ਼ ਕਮੇਟੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਮੁਆਵਜ਼ੇ ਲੈਣ ਦਾ ਸੰਘਰਸ਼ ਵਿੱਢ ਦਿੱਤਾ ਏ।
ਦੱਸ ਦਈਏ ਕਿ ਨਾਅਰੇ ਲਾਉਂਦੇ ਕਿਸਾਨਾਂ ਨੇ ਸੁਲਤਾਨਪੁਰ ਲੋਧੀ ਐੱਸ.ਡੀ.ਐਮ ਦਫ਼ਤਰ ਵੱਲ ਕੂਚ ਕੀਤਾ।ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਕਿਸਾਨਾਂ ਦੇ ਹੱਕ ਮਾਰਦੀਆਂ ਹਨ।ਜਿਸ ਤੋਂ ਮਜ਼ਬੂਰ ਹੋ ਕੇ ਉਹਨਾਂ ਨੂੰ ਸੰਘਰਸ਼ ਦਾ ਰਾਹ ਚੁਣਨਾ ਪੈਂਦਾ ਏ।