ਲੁਧਿਆਣਾ, ਸੰਜੀਵ ਸੂਦ, 12 ਜੂਨ : ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ‘ਚ ਆਏ ਦਿਨ ਕੇਸ ਵੱਧਦੇ ਜਾ ਰਹੇ ਹਨ ਜਿਸਦੇ ਚਲਦੇ ਇੱਕ ਪਾਸੇ ਤਾਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਉਸਦੇ ਦੂਸਰੇ ਹੀ ਪਾਸੇ ਕਿਸਾਨਾਂ ਅੱਗੇ ਲੇਬਰ ਦੀ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ, ਜਿਸ ਨੂੰ ਲੈ ਕੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ।