Punjab
ਫਤਹਿਗੜ੍ਹ ਵਿਖੇ ਕੋਰੋਨਾ ਨਾਲ ਪਹਿਲੀ ਮੌਤ

ਫਤਹਿਗੜ੍ਹ, 06 ਜੁਲਾਈ: ਕੋਰੋਨਾ ਦਾ ਕਹਿਰ ਪੰਜਾਬ ਚ ਦਿਨੋਂ ਦਿਨ ਵੱਧ ਦਾ ਜਾ ਰਿਹਾ ਹੈ। ਫਤਹਿਗੜ੍ਹ ਦੇ ਜ਼ਿਲ੍ਹੇ ‘ਚ ਕੋਰੋਨਾ ਨਾਲ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪ੍ਰਬੋਧ ਜਿੰਦਲ ਵਜੋਂ ਹੋਈ, ਜਿਸ ਦੀ ਉਮਰ 53 ਸਾਲ ਦੀ ਹੈ। ਦੱਸ ਦਈਏ ਇਹ ਮੰਡੀ ਗੋਬਿੰਦਗੜ੍ਹ ਦੇ ਸ਼ਾਮ ਨਗਰ ਦਾ ਰਹਿਣ ਵਾਲਾ ਹੈ। ਬੀਤੇ ਦਿਨੀਂ 5 ਜੁਲਾਈ ਰਾਤ ਕਰੀਬ 10 ਵਜੇ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਸੀ। ਜਿਸਤੋਂ ਬਾਅਦ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿਖੇ ਦਾਖਿਲ ਸੀ।
Continue Reading