Punjab
ਫਤਹਿਗੜ੍ਹ ਸਾਹਿਬ ਵਿਖੇ 23 ਕੋਰੋਨਾ ਪਾਜੀਟਿਵ ਮਾਮਲੇ ਆਏ ਸਾਹਮਣੇ
- ਇਸਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਐੱਨਕੇ ਅਗਰਵਾਲ ਨੇ ਕੀਤੀ ।
ਫਤਹਿਗੜ੍ਹ, 29 ਜੁਲਾਈ (ਰਣਜੋਧ ਸਿੰਘ): ਸਿਵਲ ਸਰਜਨ ਡਾਕਟਰ ਐਨ ਕੇ ਅਗਰਵਾਲ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ 68 ਪੈਂਡਿਗ ਸੈਂਪਲ ਵਿਚੋਂ 23 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਡਾਕਟਰ ਐੱਨਕੇ ਅਗਰਵਾਲ ਨੇ ਦੱਸਿਆ ਕਿ ਪੈਂਡਿੰਗ ਰਿਪੋਰਟ ਵਿਚੋਂ ਮੰਡੀ ਗੋਬਿੰਦਗੜ੍ਹ ਤੋਂ 14 ਕੇਸ ਸਾਹਮਣੇ ਆਏ ਜਿਸ ਵਿਚ 7 ਪੁਲਿਸ ਮੁਲਾਜ਼ਮ ਅਤੇ 7 ਪਾਜ਼ਿਟਿਵ ਮਰੀਜ ਦੇ ਸੰਪਰਕ ਵਿੱਚ ਆਏ ਸਨ।
ਨੰਦਪੁਰ ਵਿਚ 2 ਕੇਸ, ਸਰਹੰਦ ਵਿੱਚ 5 ਕੇਸ ਅਤੇ ਅਮਲੋਹ ਵਿੱਚ 2 ਕੇਸ ਜੋ ਐਨਆਰਆਈ ਹਨ। ਸਿਵਲ ਸਰਜਨ ਡਾਕਟਰ ਐੱਨਕੇ ਅਗਰਵਾਲ ਨੇ ਫਤਿਹਗੜ੍ਹ ਸਾਹਿਬ ਦੇ ਵਾਸੀਆਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਸਾਵਧਾਨੀ ਰੱਖਣ ਲਈ ਅਪੀਲ ਕੀਤੀ ਹੈ ।