Uncategorized
ਕੋਰੋਨਾ ਵਾਇਰਸ ਦੇ ਮਰੀਜ਼ ਖਿਲਾਫ ਕੇਸ ਦਰਜ਼

20 ਮਾਰਚ : ਮੋਹਾਲੀ ਤੋਂ ਕੋਰੋਨਾ ਵਾਇਰਸ ਦੇ ਸ਼ਿਕਾਰ ਮਰੀਜ਼ ਦੀ ਸਥਿਤੀ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹੈ ਹਾਲਾਂਕਿ ਮਰੀਜ਼ ਦੀ 74 ਸਾਲਾਂ ਭੈਣ ਜੋ ਕਿ ਅਮਰੀਕਾ ਤੋਂ ਉਸਦੇ ਨਾਲ ਆਈ ਅਤੇ ਉਸਦੇ ਬੇਟੇ ਦੇ ਸੈਂਪਲ ਲੈਕੇ ਪੀਜੀਆਈ ਭੇਜ ਦਿੱਤੇ ਹਨ ਅਤੇ ਤਿੰਨਾਂ ਨੂੰ ਮੋਹਾਲੀ ਦੇ 6 ਫੇਜ਼ ਹਸਪਤਾਲ ਵਿੱਚ ਰੱਖਿਆ ਗਿਆ ਹੈ। ਹਾਲਾਂਕਿ ਇਹਨਾਂ ਦੇ ਨਾਲ ਨਾਲ ਚੰਡੀਗੜ੍ਹ ਵਿੱਚ ਕੋਰੋਨਾ ਦੀ ਪਾਜ਼ਿਟਿਵ ਪਾਈ ਗਈ ਮਰੀਜ਼ ਦੀ ਸਹੇਲੀ ਨੂੰ ਵੀ ਮੋਹਾਲੀ ਦੇ 6 ਫੇਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਸਦਾ ਵੀ ਸੈਂਪਲ ਲਿਆ ਗਿਆ ਹੈ।
ਇੱਥੇ ਦਸਣਾ ਬਣਦਾ ਹੈ ਕਿ ਮੋਹਾਲੀ ਦੀ ਪਾਜ਼ਿਟਿਵ ਪਾਈ ਗਈ। ਮਰੀਜ਼ ਉਪਰ ਮੋਹਾਲੀ ਪੁਲਿਸ ਵੱਲੋਂ ਮਾਮਲਾ ਵੀ ਦਰਜ਼ ਕੀਤਾ ਗਿਆ ਹੈ ਕਿਉਂਕਿ ਉਸ ਵੱਲੋਂ ਪੁਲਿਸ ਅਤੇ ਸਿਹਤ ਵਿਭਾਗ ਨਾਲ ਕਾਪਰੇਟ ਨਹੀਂ ਕੀਤਾ। ਮੋਹਾਲੀ ਦੀ 3 ਏ ਦੀ ਵਸਨੀਕ ਇਸ ਔਰਤ ਜੋਕਿ ਅਮਰੀਕਾ ਤੋਂ ਕੁੱਝ ਦਿਨ ਪਹਿਲਾਂ ਹੀ ਪਰਤੀ ਸੀ ਧਾਰਾ 269,270, ਅਤੇ 188 ਤਹਿਤ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਉਸਨੇ ਹਿਰਾਸਤ ਵਿੱਚ ਲੈਕੇ ਦਾਖਿਲ ਕਰਵਾਇਆ ਗਿਆ ਸੀ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਮਰੀਜ਼ ਦੀ ਕੰਡੀਸ਼ਨਰ ਹੁਣ ਪਹਿਲਾ ਨਾਲੋਂ ਠੀਕ ਹੈ। ਓਧਰ ਦੂਜੇ ਪਾਸੇ ਦਸਣਾ ਬਣਦਾ ਹੈ ਮੋਹਾਲੀ ਹਸਪਤਾਲ ਦੇ ਵਿੱਚ ਕੋਈ ਵੀ ਵੈਂਟੀਲੇਟਰ ਮੌਜੂਦ ਨਹੀਂ ਹੈ ਜੋ ਗੰਭੀਰ ਸਮੱਸਿਆ ਵੇਲੇ ਬਹੁਤ ਜਰੂਰੀ ਹੋ ਸਕਦਾ ਹੈ।