Uncategorized
ਉਮੰਗ ਪੁਲਿਸ ਸ਼ੋਅ ‘ਚ ਪਹੁੰਚੇ ਫ਼ਿਲਮੀ ਸਿਤਾਰੇ

24 ਦਸੰਬਰ 2023: ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਮੁੰਬਈ ਪੁਲਿਸ ਦਾ ਸਭ ਤੋਂ ਵੱਡਾ ਇਵੈਂਟ, ਉਮੰਗ ਪੁਲਿਸ ਸ਼ੋਅ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨੇ ਸ਼ੋਅ ‘ਚ ਸ਼ਿਰਕਤ ਕੀਤੀ। ਸ਼ਾਹਰੁਖ ਖਾਨ, ਸਲਮਾਨ ਖਾਨ, ਦੀਪਿਕਾ ਪਾਦੁਕੋਣ, ਆਲੀਆ ਭੱਟ, ਰਣਵੀਰ ਸਿੰਘ, ਕਿਆਰਾ ਅਡਵਾਨੀ, ਸਿਧਾਰਥ ਮਲਹੋਤਰਾ, ਫਿਲਮ ਨਿਰਮਾਤਾਵਾਂ ਅਤੇ ਗਾਇਕਾਂ ਸਮੇਤ ਬੀ-ਟਾਊਨ ਦੀਆਂ ਮਸ਼ਹੂਰ ਹਸਤੀਆਂ ਨੇ ਆਪਣੀ ਮੌਜੂਦਗੀ ਨਾਲ ਫੈਨਸ ਨੂੰ ਖੁਸ਼ ਕੀਤਾ। ਇਸ ਤੋਂ ਇਲਾਵਾ ਇਵੈਂਟ ‘ਚ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਵੱਖਰੇ ਅੰਦਾਜ਼ ‘ਚ ਇਕੱਠੇ ਨਜ਼ਰ ਆਏ।
ਦਰਅਸਲ, ਉਮੰਗ ਪੁਲਿਸ ਸ਼ੋਅ ‘ਚ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਪੁਲਸ ਵੈਨ ‘ਤੇ ਚੜ੍ਹ ਕੇ ਪ੍ਰਸ਼ੰਸਕਾਂ ਨੂੰ ਹੈਲੋ ਕਰਦੇ ਨਜ਼ਰ ਆਏ। ਦੋਵੇਂ ਸਿਤਾਰੇ ਇਕੱਠੇ ਪ੍ਰਸ਼ੰਸਕਾਂ ਦੇ ਹੁੰਗਾਰੇ ਦਾ ਜਵਾਬ ਦਿੰਦੇ ਨਜ਼ਰ ਆਏ।
ਦੱਸ ਦੇਈਏ ਕਿ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਜਲਦ ਹੀ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ‘ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਐਕਸ਼ਨ ਫਿਲਮ ਅਗਲੇ ਸਾਲ ਈਦ ਦੇ ਮੌਕੇ ‘ਤੇ ਰਿਲੀਜ਼ ਲਈ ਤਿਆਰ ਹੈ। ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ਰਾਹੀਂ ਕਈ ਵਾਰ ਪ੍ਰਸ਼ੰਸਕਾਂ ਨੂੰ ਫਿਲਮ ਤੋਂ ਆਪਣੀ ਅਤੇ ਟਾਈਗਰ ਦੀ ਝਲਕ ਦਿਖਾਈ ਹੈ, ਜਿਸ ਵਿੱਚ ਉਹ ਬੰਦੂਕ ਦਾ ਨਿਸ਼ਾਨਾ ਬਣਾਉਂਦੇ ਹੋਏ ਪੂਰੇ ਐਕਸ਼ਨ MODE ਵਿੱਚ ਦਿਖਾਈ ਦੇ ਰਹੇ ਹਨ।