Connect with us

National

ਜਾਣੋ ਕਿਵੇਂ 30 ਰੁਪਏ ਵਾਲੇ ਟੀਕੇ ‘ਤੇ ਰੈਮਡੇਸਿਵਿਰ ਦਾ ਸਟਿੱਕਰ ਚਿਪਕਾ ਕੇ ਕਮਾਏ ਕਰੋੜਾਂ ਰੁਪਏ

Published

on

remdesivir

ਦੇਸ਼ ਦੇ 4 ਸੂਬਿਆਂ ਹਰਿਆਣਾ, ਪੰਜਾਬ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਨਕਲੀ ਰੈਮਡੇਸਿਵਿਰ ਦੇ 10 ਹਜ਼ਾਰ ਟੀਕੇ ਵੇਚ ਕੇ 5 ਕਰੋੜ ਰੁਪਏ ਕਮਾਉਣ ਵਾਲੇ ਗਿਰੋਹ ਦੇ ਸਰਗਨੇ ਅਤੇ ਉਸ ਦੇ 3 ਸਾਥੀਆਂ ਮੁਹੰਮਦ ਸ਼ਹਿਵਾਰ, ਸ਼ਾਹ ਆਲਮ ਤੇ ਮੁਹੰਮਦ ਅਰਸ਼ਦ ਨੂੰ ਪੰਜਾਬ ਦੀ ਰੋਪੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ. ਆਈ. ਏ.-3 ਪਾਨੀਪਤ ਪੁਲਿਸ ਨੇ ਅਦਾਲਤ ਤੋਂ ਉਨ੍ਹਾਂ ਨੂੰ 7 ਦਿਨਾਂ ਦੇ ਰਿਮਾਂਡ ’ਤੇ ਲਿਆ। ਉਨ੍ਹਾਂ ਕੋਲੋਂ 48 ਲੱਖ ਰੁਪਏ, ਨਕਲੀ ਰੈਪਰ ਤੇ ਡੱਬੇ ਬਰਾਮਦ ਕੀਤੇ ਹਨ। ਇਨ੍ਹਾਂ ਮੁਲਜ਼ਮਾਂ ਤੋਂ ਪੰਜਾਬ ਪੁਲਿਸ 2 ਕਰੋੜ ਰੁਪਏ ਪਹਿਲਾਂ ਹੀ ਬਰਾਮਦ ਕਰ ਚੁੱਕੀ ਹੈ। ਮੁਹੰਮਦ ਸ਼ਹਿਵਾਰ ਨੇ ਹੈਦਰਾਬਾਦ ਸਥਿਤ ਰੈਮਡੇਸਿਵਿਰ ਬਣਾਉਣ ਵਾਲੀ ਮੂਲ ਕੰਪਨੀ ਹੈਟ੍ਰੋਜੈੱਟ ਨੂੰ 30 ਹਜ਼ਾਰ ਇੰਜੈਕਸ਼ਨਾਂ ਦਾ ਆਰਡਰ ਦਿੱਤਾ, ਜੋ ਕਿ ਰਿਜੈਕਟ ਕਰ ਦਿੱਤਾ ਗਿਆ।

ਇਸ ਤੋਂ ਬਾਅਦ ਫਰਜ਼ੀਵਾੜੇ ਦਾ ਪਲਾਨ ਬਣਾਇਆ। ਉਨ੍ਹਾਂ ਨੇ ਪੰਚਕੂਲਾ ਸਥਿਤ ਸਨਵੇਟ ਫਾਰਮਾ ਕੰਪਨੀ ਨੂੰ ਬੁਖ਼ਾਰ ਵਿਚ ਦਿੱਤੀ ਜਾਣ ਵਾਲੀ ਦਵਾਈ ਐਂਟੀਬਾਇਓਟਿਕ ਪਿਪਰੋਟੈਜੋ ਇੰਜੈਕਸ਼ਨ ਦਾ ਆਰਡਰ ਦਿੱਤਾ, ਜਿਸ ਵਿਚੋਂ 12 ਹਜ਼ਾਰ ਇੰਜੈਕਸ਼ਨ ਮਿਲੇ। ਸ਼ਹਿਵਾਰ ਨੇ ਆਪਣੇ 2 ਫੁਫੇਰੇ ਭਰਾਵਾਂ ਨਾਲ ਮਿਲ ਕੇ ਉਨ੍ਹਾਂ ਦੇ ਰੈਪਰ ਅਤੇ ਡੱਬੀ ਬਦਲ ਦਿੱਤੀ। ਸਟਿੱਕਰ ਹਟਾਉਣ ਅਤੇ ਲਾਉਣ ਦਾ ਕੰਮ ਮੋਹਾਲੀ ਵਿਚ ਹੋਇਆ ਸੀ। ਰੈਪਰ ਅਤੇ ਡੱਬੀ ਉਸ ਨੇ ਇਕ ਪ੍ਰੈੱਸ ਤੋਂ ਛਪਵਾਏ ਸਨ, ਜਿਸ ਵਿਚੋਂ 10 ਹਜ਼ਾਰ ਇੰਜੈਕਸ਼ਨ ਉਸ ਨੇ 4 ਸੂਬਿਆਂ ਵਿਚ 5 ਹਜ਼ਾਰ ਰੁਪਏ ਪ੍ਰਤੀ ਇੰਜੈਕਸ਼ਨ ਦੇ ਹਿਸਾਬ ਨਾਲ ਵੇਚ ਦਿੱਤੇ ਅਤੇ ਪੁਲਸ ਤੋਂ ਬਚਣ ਲਈ ਬਾਕੀ ਦੇ 2 ਹਜ਼ਾਰ ਇੰਜੈਕਸ਼ਨ ਭਾਖੜਾ ਨਹਿਰ ਵਿਚ ਸੁੱਟ ਦਿੱਤੇ।