punjab
ਜਾਣੋ ਪੁਲਿਸ ਨਾਕੇ ਤੇ ਗੱਡੀ ਰੋਕਣ ਦੌਰਾਨ ਡਿੱਗੀ ‘ਚ ਕਿੰਨੇ ਮਿਲੇ ਪਿਸਟਲ

ਪੰਜਾਬ ਪੁਲਿਸ ਜਿੱਥੇ ਇਨ੍ਹੀਂ ਮਿਹਨਤ ਕਰਦੀ ਹੈ ਉਥੇ ਹੀ ਪੰਜਾਬ ਪੁਲਿਸ ਦੇ ਸਟੇਟ ਆਪਰੇਸ਼ਨ ਸੈੱਲ ਨੂੰ ਸਫਲਤਾ ਮਿਲੀ ਹੈ। ਪੰਜਾਬ ਪੁਲਿਸ ਦੇ ਜਗ੍ਹਾਂ ਜਗ੍ਹਾ ਨਾਕੇ ਲੱਗੇ ਹੋਣ ਨਾਲ ਸਫਲਤਾ ਹਾਸਿਲ ਹੋਈ ਹੈ। ਪੰਜਾਬ ਪੁਲਿਸ ਨੇ ਇਕ ਵਿਅਕਤੀ ਨੂੰ 48 ਵਿਦੇਸ਼ ਪਿਸਤੌਲਾਂ ਸਮੇਤ ਕਾਬੂ ਕਰ ਲਿਆ ਗਿਆ ਹੈ। ਇਸ ਦੌਰਾਨ ਉਸ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਸ਼ਨਾਖਤ ਬਟਾਲਾ ਨੇੜਲੇ ਪਿੰਡ ਬਲਪੁਰੀਆਂ ਦੇ ਜਗਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਵਲੋਂ ਜਗਜੀਤ ਸਿੰਘ ਨੂੰ ਅੰਮ੍ਰਿਤਸਰ ਦੇ ਕੱਥੂਨੰਗਲ ਨੇੜਿਓ ਹੋਈ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਪਿਸਟਲ 30 ਬੋਰ ਤੇ 9 ਐੱਮ ਐੱਮ ਦੇ ਹਨ। ਇਸ ਦੌਰਾਨ ਜਾਣਕਾਰੀ ਹਾਸਿਲ ਕਰਦਿਆਂ ਇਹ ਪਤਾ ਲੱਗਾ ਕਿ ਇਹ ਹਥਿਆਰਾਂ ਦਾ ਕੁਨੈਕਸ਼ਨ ਅਮਰੀਕਾ ਨਾਲ ਜੁੜਿਆ ਹੋਇਆ ਹੈ। ਅਮਰੀਕਾ ਤੋਂ ਨਾਮੀ ਤਸਕਰ ਨੇ ਜਗਜੀਤ ਸਿੰਘ ਨੂੰ ਹਥਿਆਰ ਸਪਲਾਈ ਕੀਤੇ ਸਨ। ਪੁਲਿਸ ਮੁਤਾਬਿਕ ਇਹ ਸਾਰੇ ਪਿਸਟਲ ਜਗਾਨਾ,ਬਰੇਟਾ, ਸਟਾਰ 30 ਵਰਗੀਆਂ ਨਾਮੀ ਕੰਪਨੀਆ ਦੇ ਬਣੇ ਹੋਏ ਹਨ। 19 ਜਿਗਾਣਾ, 19 ਸਟਾਰ, 30 ਬੋਰ ਚਾਈਨਾ ਮੈਡ 9 ਪਿਸਟਲ, 1 ਪਿਸਟਲ ਬਰੇਟਾ ਕੰਪਨੀ ਮੇਡ ਹੈ। ਪੁਲਿਸ ਵੱਲੋਂ ਅੰਮ੍ਰਿਤਸਰ ਦੇ ਕੱਥੂਨੰਗਲ ਕੋਲ ਗੁਪਤ ਸੂਚਨਾ ਦੇ ਆਧਾਰ ਤੇ ਬੀਤੀ ਸ਼ਾਮ ਇਕ ਆਈ 20 ਕਾਰ ਨੂੰ ਰੋਕਿਆ ਗਿਆ ਸੀ। ਜਿਸ ‘ਚੋਂ 48 ਪਿਸਟਲਾਂ ਦੀ ਵੱਡੀ ਖੇਪ ਬਰਾਮਦ ਹੋਈ ਹੈ। ਪੁਲਿਸ ਨੇ ਜਗਜੀਤ ਦਾ ਹਫ਼ਤੇ ਦਾ ਰਿਮਾਂਡ ਲੈ ਕੇ ਅਗਲੇਰੀ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਨੂੰ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।