National
ਜਾਣੋ ਯੂਪੀ ਬਿਹਾਰ ਸਮੇਤ ਕਿਨ੍ਹਾਂ ਸੂਬੀਆਂ ‘ਚ ਹੋਵੇਗਾ ਮੌਸਮ ਸੁਹਾਵਣਾ

ਦੇਸ਼ ’ਚ ਸੁਸਤ ਪਈ ਦੱਖਣੀ ਪੱਛਮੀ ਮੌਨਸੂਨ ਦੀ ਰਫ਼ਤਾਰ ਇਕ ਵਾਰ ਫਿਰ ਸਰਗਰਮ ਹੋ ਗਈ ਹੈ ਤੇ ਅਜਿਹੇ ’ਚ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅੱਠ ਜੁਲਾਈ ਤੋਂ ਬਾਅਦ ਕਈ ਇਲਾਕਿਆਂ ’ਚ ਤੇਜ਼ ਬਾਰਿਸ਼ ਹੋਵੇਗੀ। ਮੌਸਮ ਵਿਗਿਆਨ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਉੱਤਰ ਬਿਹਾਰ ’ਚ ਅਨੇਕ ਥਾਂਵਾਂ ’ਤੇ ਮੀਂਹ ਤੇ ਕੁਝ ਥਾਂਵਾਂ ’ਤੇ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਸੋਮਵਾਰ ਨੂੰ ਦਿੱਲੀ-ਐੱਨਸੀਆਰ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ’ਚ ਬਾਰਿਸ਼ ਹੋ ਸਕਦੀ ਹੈ। ਉਥੇ ਹੀ ਛੇ ਜੁਲਾਈ ਭਾਵ ਮੰਗਲਵਾਰ ਲਈ ਉੱਤਰ ਪ੍ਰਦੇਸ਼ ’ਚ ਕੁਝ ਸਥਾਨਾਂ ਅਤੇ ਪੱਛਮੀ ਉੱਤਰ ਪ੍ਰਦੇਸ਼ ’ਚ ਅਲੱਗ-ਅਲੱਗ ਸਥਾਨਾਂ ’ਤੇ ਬਾਰਿਸ਼ ਅਤੇ ਗਰਜ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸਕਾਈਮੇਟ ਵੈਦਰ ਅਨੁਸਾਰ ਅਗਲੇ 24 ਘੰਟਿਆਂ ਦੌਰਾਨ, ਕੇਰਲ, ਤੱਟੀ ਕਰਨਾਟਕ, ਰਾਇਲ ਸੀਮਾ ਦੇ ਕੁਝ ਹਿੱਸਿਆਂ, ਛੱਤੀਸਗੜ੍ਹ, ਤੇਲੰਗਾਨਾ ਦੇ ਕੁਝ ਹਿੱਸਿਆਂ, ਪੂਰਬੀ-ਉੱਤਰੀ ਪ੍ਰਦੇਸ਼, ਉਪ-ਹਿਮਾਲਿਆ ਪੱਛਮੀ ਬੰਗਾਲ, ਸਿੱਕਮ, ਆਸਾਮ, ਮੇਘਾਲਿਆ, ਅਰੁਣਾਂਚਲ ਪ੍ਰਦੇਸ਼, ਨਾਗਾਲੈਂਡ, ਤਮਿਲਨਾਡੂ, ਕਰਨਾਟਕ ਤੇ ਆਂਧਰਾ ਪ੍ਰਦੇਸ਼ ਦੇ ਉੱਤਰੀ ਤਟ ਦੇ ਕੁਝ ਹਿੱਸਿਆਂ ’ਚ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਲਈ ਪੂਰਬੀ-ਉੱਤਰੀ ਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ’ਚ ਬਾਰਿਸ਼ ਦੀ ਸੰਭਾਵਨਾ ਹੈ। ਬਿਹਾਰ, ਪੱਛਮੀ ਬੰਗਾਲ, ਸਿੱਕਮ, ਝਾਰਖੰਡ, ਅਰੁਣਾਂਚਲ ਪ੍ਰਦੇਸ਼, ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਕੁਝ ਹਿੱਸਿਆਂ ’ਚ ਇਸ ਪੂਰੇ ਹਫ਼ਤੇ ਕਾਫੀ ਬਾਰਿਸ਼ ਹੋਵੇਗੀ। ਇਸਤੋਂ ਇਲਾਵਾ ਬੁੱਧਵਾਰ ਅਤੇ ਵੀਰਵਾਰ ਨੂੰ ਬਿਹਾਰ ’ਚ ਕਿਤੇ-ਕਿਤੇ ਭਾਰੀ ਤੋਂ ਬਹੁਤ ਜ਼ਿਆਦਾ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਆਸਾਮ, ਮੇਘਾਲਿਆ ਤੇ ਬੁੱਧਵਾਰ ਨੂੰ ਉਪ-ਹਿਮਾਲਿਆ ਪੱਛਮੀ ਬੰਗਾਲ ’ਚ ਭਾਰੀ ਬਾਰਿਸ਼ ਦੀ ਚਿਤਾਵਨੀ ਹੈ।