Connect with us

Sports

ਜਾਣੋ ਕਿਹੜੀ ਸਰਕਾਰ ਗੋਲਡ ਮੈਡਲ ਜਿੱਤਣ ਵਾਲਿਆਂ ਨੂੰ 6 ਕਰੋੜ ਦੇਵੇਗੀ

Published

on

tokyo olympics

ਟੋਕਿਓ ਓਲਪਿੰਕ ਖੇਡਾਂ 23 ਜੁਲਾਈ ਨੂੰ ਇਕ ਮਹੀਨੇ ਬਾਅਦ ਨੂੰ ਸ਼ੁਰੂ ਹੋਣਗੀਆਂ। ਭਾਰਤ ਦੇ ਕਈ ਤਗਮੇ ਇਸ ਸਾਲ ਜਿੱਤਣ ਦੀ ਉਮੀਦ ਹੈ। ਰਾਜ ਸਰਕਾਰ ਨੇ ਇਸ ਦੌਰਾਨ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਇਨਾਮੀ ਰਾਸ਼ੀ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਆਉਣ ਵਾਲੇ ਟੋਕਿਓ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਸੂਬੇ ਦੇ ਖਿਡਾਰੀਆਂ ਨੂੰ 6 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।  ਰਾਜ ਸਰਕਾਰ ਸਿਲਵਰ ਮੈਡਲ ਜੇਤੂਆਂ ਨੂੰ 4 ਕਰੋੜ ਰੁਪਏ ਅਤੇ ਬਰੌਂਜ਼ ਮੈਡਲ ਜੇਤੂਆਂ ਨੂੰ 2.50 ਕਰੋੜ ਰੁਪਏ ਦੇਵੇਗੀ। ਰਾਜ ਦੇ ਖੇਡ ਮੰਤਰੀ ਸੰਦੀਪ ਸਿੰਘ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਇਥੇ ਅੰਤਰਰਾਸ਼ਟਰੀ ਓਲੰਪਿਕ ਦਿਵਸ ਦੇ ਮੌਕੇ ਓਲੰਪਿਕ ਤਗਮਾ ਜੇਤੂਆਂ ਨਾਲ ਮੁਲਾਕਾਤ ਕੀਤੀ।