Uncategorized
ਜਾਣੋ ਕਿਉਂ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੇ ਰਿਸ਼ਤੇ ‘ਚ ਆਈ ਦਰਾਰ

ਬਿੱਗ ਬੌਸ 13 ਵਿਨਰ ਸਿਧਾਰਥ ਸ਼ੁਕਲਾ ਤੇ ਬਿੱਗ ਬੌਸ ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਸਭ ਤੋਂ ਜ਼ਿਆਦਾ ਚਰਚਾ ‘ਚ ਰਹਿਣ ਵਾਲਾ ਕਪਲ ਹੈ। ਸ਼ਹਿਨਾਜ਼ ਤੇ ਸਿਧਾਰਥ ਬਿੱਗ ਬੌਸ ਦੇ ਚੱਲਦਿਆਂ ਸਭ ਤੋਂ ਚਰਚਿਤ ਕੰਟੈਸਟੈਂਟ ਰਹੇ ਹਨ, ਦੋਵਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਦੋਂ ਤੋਂ ਦੋਵਾਂ ਦੀ ਹਰ ਐਕਟਿਵਟੀ ‘ਤੇ ਫੈਨਜ਼ ਨਜ਼ਰਾਂ ਟਿਕਾਏ ਬੈਠੇ ਹਨ। ਬਿੱਗ ਬੌਸ ਤੋਂ ਨਿਕਲਣ ਤੋਂ ਬਾਅਦ ਸ਼ਹਿਨਾਜ਼ ਤੇ ਸਿਧਾਰਥ ਨੇ ਕੁਝ ਪ੍ਰਾਜੈਕਟਸ ‘ਚ ਵੀ ਕੰਮ ਕੀਤਾ, ਇੰਨਾ ਹੀ ਨਹੀਂ ਹੁਣ ਦੋਵੇਂ ਅਕਸਰ ਹੀ ਇਕੱਠੇ ਨਜ਼ਰ ਆਉਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਹਾਲਾਂਕਿ ਸਮੇਂ-ਸਮੇਂ ‘ਤੇ ਸਿਧਾਰਥ ਇਹ ਸਾਫ਼ ਕਰ ਚੁੱਕੇ ਹਨ ਦੋਵੇਂ ਰਿਲੇਨਸ਼ਿਪ ‘ਚ ਨਹੀਂ ਹੈ ਬੱਸ ਚੰਗੇ ਦੋਸਤ ਹਨ। ਹਾਲ ਹੀ ‘ਚ ਸਿਡਨਾਜ਼ ਨੂੰ ਲੈ ਕੇ ਇਕ ਵੱਡੀ ਖ਼ਬਰ ਉਡੀ ਕਿ ਦੋਵਾਂ ਦੇ ਰਿਸ਼ਤੇ ‘ਚ ਦਰਾਰ ਆ ਗਈ ਹੈ ਤੇ ਦੋਵਾਂ ਦਾ ਬ੍ਰੇਕਅਪ ਹੋ ਗਿਆ ਹੈ। ਹੁਣ ਇਨ੍ਹਾਂ ਖ਼ਬਰਾਂ ‘ਤੇ ਹੁਣ ਖ਼ੁਦ ਸਿਧਾਰਥ ਨੇ ਚੁੱਪੀ ਤੋੜੀ ਹੈ ਤੇ ਅਜਿਹੀ ਅਫਵਾਹ ਉਡਾਉਣ ਵਾਲਿਆਂ ‘ਤੇ ਤਨਜ਼ ਕੱਸਿਆ ਹੈ। ਹਾਲਾਂਕਿ ਸਿਧਾਰਥ ਨੇ ਆਪਣੇ ਟਵੀਟ ‘ਚ ਕਿਸੇ ਦਾ ਨਾਂ ਨਹੀਂ ਲਿਆ ਹੈ ਪਰ ਫੈਨਜ਼ ਇਹੀ ਅੰਦਾਜ਼ਾ ਲਾ ਰਹੇ ਹਨ ਸਿਧਾਰਥ ਨੇ ਬ੍ਰੇਕਅਪ ਦੀਆਂ ਖ਼ਬਰਾਂ ‘ਤੇ ਹੀ ਜਵਾਬ ਦਿੱਤਾ ਹੈ। ਅਦਾਕਾਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਟਵੀਟ ਕਰਦਿਆਂ ਲਿਖਿਆ, ‘ਕੁਝ ਨਿਊਜ਼ ਆਰਟੀਕਲਜ਼ ਪੜ੍ਹੋ… ਇੰਨਾ ਕਹਿ ਸਕਦਾ ਹਾਂ ਕਿ ਉਹ ਕਾਫੀ ਮਜਾਕੀਆ ਹਨ। ਭਾਈ ਆਈ ਬਾਲਜ਼ ਹੀ ਚਾਹੀਦੀ ਤਾਂ ਕੁਝ ਪਾਜ਼ੇਟਿਵ ਲਿਖ ਲਓ… ਇੰਨੀ ਨੈਗੇਟਿਵਿਟੀ ਕਿੱਥੇ ਲਿਆਉਂਦੇ ਹੋ… ਤੁਸੀਂ ਮੇਰੇ ਬਾਰੇ ‘ਚ ਮੇਰੇ ਤੋਂ ਬਿਹਤਰ ਕਿਵੇਂ ਜਾਣ ਪਾਓਗੇ… ਇੰਨਾ ਕਹਾਂਗਾ ਕਿ ਭਗਵਾਨ ਤੁਹਾਡੇ ਸਾਰਿਆਂ ਦਾ ਭਲਾ ਕਰੇ।’