Delhi
ਦਿੱਲੀ ‘ਚ ਪ੍ਰਧਾਨ ਮੰਤਰੀ ਖਿਲਾਫ ਇਤਰਾਜ਼ਯੋਗ ਪੋਸਟਰ ਲਗਾਉਣ ‘ਤੇ 100 ਲੋਕਾਂ ਖਿਲਾਫ ਹੋਈ FIR

ਦਿੱਲੀ ਪੁਲਿਸ ਨੇ ਪੂਰੇ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਇਤਰਾਜ਼ਯੋਗ ਪੋਸਟਰ ਲਗਾਉਣ ਦੇ ਮਾਮਲੇ ਵਿੱਚ 100 FIR ਦਰਜ ਕੀਤੀਆਂ ਹਨ। ਇਹ ਐਫਆਈਆਰਜ਼ ਪ੍ਰਿੰਟਿੰਗ ਪ੍ਰੈਸ ਐਕਟ ਅਤੇ ਜਾਇਦਾਦ ਦੀ ਦੁਰਵਰਤੋਂ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੀਆਂ ਗਈਆਂ ਸਨ। ਜਦਕਿ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੋਸਟਰਾਂ ਵਿੱਚ ਪ੍ਰਿੰਟਿੰਗ ਪ੍ਰੈਸ ਦਾ ਵੇਰਵਾ ਨਹੀਂ ਸੀ।
ਇਸ ਦੇ ਨਾਲ ਹੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਨਿਕਲ ਰਹੀ ਇੱਕ ਵੈਨ ਨੂੰ ਵੀ ਰੋਕ ਲਿਆ। ਜਿਨ੍ਹਾਂ ਵਿੱਚੋਂ ਕੁਝ ਪੋਸਟਰ ਜ਼ਬਤ ਕਰਕੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।