India
ਰਾਏਪੁਰ ‘ਚ ਬਾਬਾ ਰਾਮਦੇਵ ਖਿਲਾਫ FIR ਦਰਜ, ਡਾਕਟਰਾਂ ‘ਤੇ ਕਰ ਰਹੇ ਸੀ ਟਿੱਪਣੀ
ਅਕਸਰ ਹੀ ਬਾਬਾ ਰਾਮਦੇਵ ਵਿਵਾਦਾਂ ਚ ਘਿਰਦੇ ਨਜ਼ਰ ਆਉਂਦੇ ਰਹਿੰਦੇ ਨੇ ਇਸੇ ਤਰਾਂ ਹੀ ਇਕ ਹੋਰ ਘਟਨਾ ਸਾਹਮਣੇ ਨਜ਼ਰ ਆਈ ਹੈ ਜਿੱਥੇ ਉਨ੍ਹਾਂ ਨੇ ਡਾਕਟਰਾਂ ਬਾਰੇ ਵਿਵਾਦਪੂਰਨ ਟਿੱਪਣੀਆਂ ਨੇ ਜੋਰ ਫੜ ਲਿਆ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਬਾਬਾ ਰਾਮ ਦੇਵ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਸ ਉੱਤੇ ਪੁਲਿਸ ਨੇ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਲਾਈਨਜ਼ ਥਾਣਾ ਰਾਏਪੁਰ ਵਿਖੇ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।ਬਾਬਾ ਰਾਮਦੇਵ ਦੀ ਟਿੱਪਣੀ ‘ਤੇ ਵਿਵਾਦ ਹੋਇਆ ਸੀ। ਆਈਐਮਏ ਰਾਏਪੁਰ ਨੇ ਸਿਵਲ ਲਾਈਨ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਜਾਂਚ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਹਾਮਾਰੀ ਐਕਟ ਦੇ ਤਹਿਤ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ। ਦੱਸ ਦੇਈਏ ਕਿ ਆਈਐਮਏ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਕਰ ਰਿਹਾ ਸੀ। ਇਸੇ ਤਰ੍ਹਾਂ ਰਾਏਪੁਰ ਵਿਚ ਵੀ ਵਿਰੋਧ ਪ੍ਰਦਰਸ਼ਨ ਹੋਇਆ ਸੀ। ਹੁਣ ਇਸ ਤੋਂ ਬਾਅਦ ਬਾਬਾ ਰਾਮਦੇਵ ਦੀਆਂ ਮੁਸੀਬਤਾਂ ਵਧ ਸਕਦੀਆਂ ਹਨ।