Connect with us

National

ਬੈਂਗਲੁਰੂ ‘ਚ ਪਟਾਕਿਆਂ ਦੀ ਦੁਕਾਨ ‘ਚ ਲੱਗੀ ਅੱਗ, ਹੁਣ ਤੱਕ 14 ਮੌਤਾਂ

Published

on

8ਅਕਤੂਬਰ 2023: ਬੈਂਗਲੁਰੂ ਦੇ ਅਨੇਕਲ ਤਾਲੁਕ ਦੇ ਅੱਟੀਬੇਲੇ ‘ਚ ਸ਼ਨੀਵਾਰ 7 ਅਕਤੂਬਰ ਨੂੰ ਪਟਾਕਿਆਂ ਦੀ ਦੁਕਾਨ ‘ਚ ਲੱਗੀ ਅੱਗ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਹਾਦਸੇ ‘ਚ ਜ਼ਖਮੀ 2 ਲੋਕਾਂ ਦੀ ਐਤਵਾਰ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਸ਼ੁਰੂਆਤ ‘ਚ ਕਿਹਾ ਸੀ ਕਿ ਦੁਕਾਨ ਮਾਲਕ ਸਮੇਤ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਇਹ ਹਾਦਸਾ ਸ਼ਾਮ ਕਰੀਬ 4:30 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਦੁਸਹਿਰਾ-ਦੀਵਾਲੀ ਲਈ ਪਟਾਕਿਆਂ ਦਾ ਭੰਡਾਰਨ ਕੀਤਾ ਜਾ ਰਿਹਾ ਸੀ। ਗੱਡੀ ‘ਚੋਂ ਡੱਬੇ ਉਤਾਰਦੇ ਸਮੇਂ ਉਨ੍ਹਾਂ ਨੂੰ ਅੱਗ ਲੱਗ ਗਈ। ਪੁਲਸ ਨੇ ਐਤਵਾਰ ਨੂੰ ਦੁਕਾਨ ਮਾਲਕ ਨੂੰ ਹਿਰਾਸਤ ‘ਚ ਲੈ ਲਿਆ। ਡੀਜੀਪੀ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਪਿੱਛੇ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਸਜ਼ਾ ਦਿੱਤੀ ਜਾਵੇਗੀ।

ਸੂਬੇ ਦੇ ਮੁੱਖ ਮੰਤਰੀ ਸਿੱਧਰਮਈਆ ਐਤਵਾਰ ਦੁਪਹਿਰ ਨੂੰ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਪਹੁੰਚੇ। ਉਨ੍ਹਾਂ ਕਿਹਾ ਕਿ ਮੇਰੇ ਕੋਲ ਅਜੇ ਪੂਰੀ ਜਾਣਕਾਰੀ ਨਹੀਂ ਹੈ। ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਦੁਕਾਨ ਕੋਲ ਲੋੜੀਂਦੇ ਲਾਇਸੰਸ ਅਤੇ ਸੁਰੱਖਿਆ ਉਪਕਰਨ ਸਨ ਜਾਂ ਨਹੀਂ। ਪੂਰੀ ਜਾਂਚ ਤੋਂ ਬਾਅਦ ਦੁਕਾਨ ਮਾਲਕ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।