Connect with us

National

AC ਬਲਾਸਟ ਹੋਣ ਕਾਰਨ ਫਲੈਟ ‘ਚ ਲੱਗੀ ਅੱਗ

Published

on

ਉੱਤਰਪ੍ਰਦੇਸ਼ ਦੇ ਨੋਇਡਾ ਦੇ ਸੈਕਟਰ 100 ਵਿਚ ਸਥਿਤ ਲੋਟਸ ਬਲੂਬਰਡ ਸੁਸਾਇਟੀ ਦੇ ਇਕ ਫਲੈਟ ਵਿਚ AC ਫਟਣ ਨਾਲ ਅੱਗ ਲੱਗ ਗਈ। AC ਫਟਣ ਨਾਲ ਪੂਰੇ ਦਾ ਪੂਰਾ ਫਲੈਟ ਅੱਗ ਦੀ ਲਪੇਟ ਵਿਚ ਆ ਗਿਆ। ਅੱਗ ਲਗਣ ਨਾਲ ਪੂਰੀ ਸੁਸਾਇਟੀ ਵਿਚ ਹਫੜਾ-ਦਫੜੀ ਮੱਚ ਗਈ। ਲੋਕ ਬਚਣ ਲਈ ਆਪਣੇ ਆਪਣੇ ਫਲੈਟਾਂ ਤੋਂ ਬਾਹਰ ਆ ਗਏ। ਅਜੇ ਤਕ ਕਿਸੇ ਨੁਕਸਾਨ ਦੀ ਕੋਈ ਖਬਰ ਸਾਮਣੇ ਨਹੀਂ ਆਈ ਹੈ।

AC ਦੀ ਜ਼ਿਆਦਾ ਵਰਤੋਂ

ਜਿਵੇਂ-ਜਿਵੇਂ ਉੱਤਰੀ ਭਾਰਤ ਵਿੱਚ ਕੜਾਕੇ ਦੀ ਗਰਮੀ ਵੱਧ ਰਹੀ ਹੈ, ਏ.ਸੀ. ਦੀ ਵਰਤੋਂ ਵੀ ਵੱਧ ਰਹੀ ਹੈ। ਲੋਕ ਆਪਣੇ ਘਰਾਂ ‘ਚ ਗਰਮੀ ਤੋਂ ਰਾਹਤ ਪਾਉਣ ਲਈ ਏ.ਸੀ. ਨੂੰ ਜ਼ਿਆਦਾ ਦੇਰ ਤੱਕ ਚਲਾਉਂਦੇ ਰਹਿੰਦੇ ਹਨ। ਇਸ ਗਰਮੀ ਵਿੱਚ ਪਹਿਲਾਂ ਹੀ ਕਈ ਥਾਵਾਂ ਤੋਂ ਏਅਰ ਕੰਡੀਸ਼ਨਰ ਫਟਣ ਕਾਰਨ ਅੱਗ ਲੱਗਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਬੁੱਧਵਾਰ ਨੂੰ ਦਿੱਲੀ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਮੁੰਗੇਸ਼ਪੁਰ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 52.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੋ ਕਿ ਦਿੱਲੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ।

ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ

ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ‘ਚ ਉੱਚੀਆਂ ਇਮਾਰਤਾਂ ਦੇ ਵਿਚਕਾਰ ਇਕ ਫਲੈਟ ਨੂੰ ਅੱਗ ਲੱਗਦੀ ਦਿਖਾਈ ਦੇ ਰਹੀ ਹੈ। ਅੱਗ ਦੀਆਂ ਲਪਟਾਂ ਬਾਹਰੋਂ ਹੀ ਦੇਖੀਆਂ ਜਾ ਸਕਦੀਆਂ ਹਨ। ਇਮਾਰਤ ‘ਚੋਂ ਧੂੰਏਂ ਦਾ ਗੁਬਾਰ ਵੀ ਨਿਕਲਦਾ ਦਿਖਾਈ ਦੇ ਰਿਹਾ ਹੈ। ਸਾਹਮਣੇ ਆਈ ਤਸਵੀਰਾਂ ਤੇ ਵੀਡਿਓਜ਼ ਤੋਂ ਇਹ ਜਾਪਦਾ ਹੈ ਕਿ ਏਸੀ ਫਟਣ ਕਾਰਨ ਭਿਆਨਕ ਅੱਗ ਲੱਗ ਗਈ ਹੈ।