Connect with us

Punjab

ਸੁਖਬੀਰ ਬਾਦਲ ‘ਤੇ ਹੋਈ ਫਾਇਰਿੰਗ !

Published

on

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ‘ਤੇ ਜਾਨਲੇਵਾ ਹਮਲਾ ਹੋਇਆ ਹੈ | ਦੱਸ ਦੇਈਏ ਕਿ ਦਿਨ ਦਿਹਾੜੇ ਉਨ੍ਹਾਂ ਦੇ ਗੋਲੀ ਚਲਾ ਕੇ ਜਾਨਲੇਵਾ। ਹਮਲਾ ਕੀਤਾ ਗਿਆ ਹੈ । ਚੰਗੀ ਗੱਲ ਇਹ ਹੈ , ਕਿ ਕੋਈ ਨੁਕਸਾਨ ਹੋਣ ਤੋਂ ਬਚ ਗਿਆ ਹੈ ਅਤੇ ਜਿਸ ਨੇ ਗੋਲੀ ਚਲਾਈ ਹੈ ਉਸਨੂੰ ਮੌਕੇ ‘ਤੇ ਹੀ ਹਿਰਾਸਤ ‘ਚ ਲੈ ਲਿਆ ਹੈ।

ਜਿਸ ਵਿਅਕਤੀ ਨੇ ਗੋਲੀ ਚਲਾਈ ਹੈ ਉਸ ਦਾ ਨਾਮ ਨਾਰਾਇਣ ਸਿੰਘ ਚੌੜੇ ਦੱਸਿਆ ਜਾ ਰਿਹਾ ਹੈ ਜੋ ਹੁਣ ਪੁਲਿਸ ਦੇ ਹਿਰਾਸਤ ‘ਚ ਹੈ ।

ਸ੍ਰੀ ਅਕਾਲ ਤਖ਼ਤ ਵੱਲੋਂ ਸੁਣਾਈ ਗਈ ਸਜ਼ਾ ਤਹਿਤ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਆਪਣੀ ਸੇਵਾ ਨਿਭਾ ਰਹੇ ਸਨ। ਇਸ ਦੌਰਾਨ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲੀ ਹੈ। ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ‘ਤੇ ਫਾਇਰਿੰਗ ਹੋਈ ਹੈ। ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।