Punjab
ਜੰਡਿਆਲਾ ਗੁਰੂ ‘ਚ ਹੋਈ ਫਾਇਰਿੰਗ, ਦੋਸਤ ਨੇ ਹੀ ਦੋਸਤ ਦੇ ਮਾਰੀ ਗੋਲੀ

29 ਨਵੰਬਰ 2023: ਜੰਡਿਆਲਾ ਗੁਰੂ ਵਿੱਚ ਬੀਤੀ ਰਾਤ ਵੱਡੀ ਘਟਨਾ ਵਾਪਰ ਗਈ ਜਿਥੇ ਦੋਸਤ ਦੇ ਵੱਲੋਂ ਹੀ ਆਪਣੇ ਦੋਸਤ ਤੇ ਫਾਇਰਿੰਗ ਕੀਤੀ ਗਈ| ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਤੇ ਕੁਝ ਨੌਜਵਾਨ ਚਲਾ ਰਹੇ ਸੀ ਪਟਾਕੇ ਪਟਾਕਿਆਂ ਤੋਂ ਬਾਅਦ ਨਜਾਇਜ਼ ਹਥਿਆਰ ਦੇ ਨਾਲ ਕੀਤੇ ਫਾਇਰ ਕਰਦੇ ਸਮੇਂ ਦੋਸਤ ਦੇ ਕੋਲੋਂ ਹੀ ਦੋਸਤ ਦੇ ਗੋਲੀ ਲੱਗੀ| ਜਿਸ ਨੂੰ ਜੇਰੇ ਇਲਾਜ ਲਈ ਹਸਪਤਾਲ ਵਿੱਚ ਕਰਵਾਇਆ ਦਾਖਲ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਨੌਜਵਾਨ ਆਪਣਾ ਦੋਸ਼ ਨੂੰ ਛਪਾਉਣਾ ਚਾਹੁੰਦੇ ਸੀ ਤੇ ਕਹਿੰਦੇ ਸੀ ਕਿ ਕਿਸੇ ਨੇ ਗੋਲੀ ਚਲਾ ਦਿੱਤੀ ਪਰਜਾ ਤਫਤੀਸ਼ ਕੀਤੀ ਤਾਂ ਇਹਨਾਂ ਦੱਸਿਆ ਕਿ ਸਾਡੇ ਕੋਲ ਵੈਪਨ ਸੀ ਤਾਂ ਅਸੀਂ ਆਪ ਹੀ ਗੋਲੀਆਂ ਚਲਾ ਰਹੇ ਸੀ ਜਿਸ ਦੌਰਾਨ ਇੱਕ ਜਣੇ ਦੇ ਗੋਲੀ ਲੱਗ ਗਈ| ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਚਾਰ ਨੌਜਵਾਨਾਂ ਦੇ ਉੱਪਰ ਐਫ.ਆਈ.ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|ਤੇ ਇਹਨਾਂ ਕੋਲ ਨਾਜਾਇਜ ਹਥਿਆਰ ਕਿੱਥੋਂ ਆਏ ਉਸ ਦੀ ਪੁੱਛ ਪੜਤਾਲ ਕੀਤੀ ਜਾਵੇਗੀ|