Connect with us

Punjab

ਸਤਲੁਜ ਦਰਿਆ ‘ਚ 15 ਮੈਗਾਵਾਟ ਫਲੋਟਿੰਗ ਸੋਲਰ ਦਾ ਲਗਾਇਆ ਗਿਆ ਪਹਿਲਾ ਪੈਨਲ

Published

on

20 ਮਾਰਚ 2024: ਭਾਖੜਾ ਦੇ ਡਾਊਨ ਸਟੀਮ ਪਿੰਡ ਨੇਹਲਾ ਨੇੜੇ ਝੀਲ ਵਿੱਚ ਕਰੀਬ 92 ਕਰੋੜ ਰੁਪਏ ਦੀ ਲਾਗਤ ਨਾਲ ਐਸ.ਵੀ.ਜੇ.ਐਨ ਕੰਪਨੀ ਦੀ ਅਗਵਾਈ ਵਿੱਚ ਹਾਈਟੈਕ ਕੰਪਨੀ ਵੱਲੋਂ ਸਥਾਪਤ ਕੀਤੇ ਜਾ ਰਹੇ ਫਲੋਟਿੰਗ ਸੋਲਰ ਪ੍ਰੋਜੈਕਟ ਦਾ ਅੱਜ ਭੂਮੀ ਪੂਜਨ ਕੀਤਾ ਗਿਆ ਅਤੇ ਪਹਿਲਾ ਸਤਲੁਜ ਦਰਿਆ ਵਿੱਚ ਫਲੋਟਿੰਗ ਸੋਲਰ ਲਗਾਉਣ ਦਾ ਕੰਮ ਕੀਤਾ ਗਿਆ। ਇਸ ਮੌਕੇ ਐਸ.ਜੇ.ਵੀ.ਐਨ ਦੀ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਗੀਤਾ ਕਪੂਰ, ਡਾਇਰੈਕਟਰ ਫਾਈਨਾਂਸ ਅਖਿਲੇਸ਼ਵਰ ਸਿੰਘ ਅਤੇ ਹਾਰਟੈੱਕ ਤੋਂ ਸਿਮਰਨਜੀਤ ਸਿੰਘ ਹਾਜ਼ਰ ਸਨ।

ਜੇਕਰ ਇਹ ਪ੍ਰੋਜੈਕਟ ਬਣ ਜਾਂਦਾ ਹੈ ਤਾਂ ਹਰ ਸਾਲ 22 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਵੇਗੀ। ਜਦੋਂ ਫਲੋਟਿੰਗ ਝੀਲ ਵਿੱਚ ਫਲੋਟਿੰਗ ਸੋਲਰ ਪੈਨਲ ਲਾਂਚ ਕੀਤਾ ਗਿਆ ਤਾਂ ਮੌਕੇ ‘ਤੇ ਮੌਜੂਦ ਸਾਰੇ ਲੋਕਾਂ ਵੱਲੋਂ ਗੁਬਾਰੇ ਛੱਡ ਕੇ ਅਤੇ ਤਾੜੀਆਂ ਵਜਾ ਕੇ ਇਸ ਦਾ ਸਵਾਗਤ ਕੀਤਾ ਗਿਆ। ਇਸ ਪ੍ਰੋਜੈਕਟ ਨਾਲ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਰਗੇ ਭਾਈਵਾਲ ਰਾਜਾਂ ਨੂੰ 25 ਸਾਲਾਂ ਲਈ ਲਗਭਗ 3 ਪੁਆਇੰਟ 26 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਲਾਭ ਹੋਵੇਗਾ।

ਇਸ ਮੌਕੇ ਜਿੱਥੇ ਕੰਪਨੀ ਦੇ ਅਧਿਕਾਰੀ ਹਾਜ਼ਰ ਸਨ, ਉੱਥੇ ਹੀ ਬੀ.ਬੀ.ਐਮ.ਬੀ. ਦੇ ਡਿਪਟੀ ਚੀਫ਼ ਇੰਜੀਨੀਅਰ ਹੁਸਨ ਲਾਲ ਕੰਬੋਜ ਅਤੇ ਚੀਫ਼ ਇੰਜੀਨੀਅਰ ਜਨਰੇਸ਼ਨ ਜਗਜੀਤ ਸਿੰਘ ਵੀ ਹਾਜ਼ਰ ਸਨ। SJVN ਗ੍ਰੀਨ ਐਨਰਜੀ ਨੂੰ ਇਸ 15 ਮੈਗਾਵਾਟ ਦੇ ਪ੍ਰੋਜੈਕਟ ਨੂੰ ਬਣਾਉਣ ਦਾ ਕੰਮ ਮਿਲ ਗਿਆ ਹੈ, ਜੋ ਕਿ ਅਜੇ ਪੂਰਾ ਹੋਣਾ ਬਾਕੀ ਹੈ। ਜਿਸ ਦੀ ਉਸਾਰੀ ਦਾ ਕੰਮ ਲਗਭਗ ਮਈ ਮਹੀਨੇ ਤੱਕ ਮੁਕੰਮਲ ਹੋ ਜਾਣਾ ਹੈ। ਇਹ ਪ੍ਰੋਜੈਕਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ।ਜਦੋਂ ਇਹ ਪ੍ਰੋਜੈਕਟ ਬਣੇਗਾ ਤਾਂ ਹਰ ਸਾਲ 22 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਹੋਵੇਗਾ।ਇਸ ਪ੍ਰੋਜੈਕਟ ਦਾ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਰਗੇ ਭਾਈਵਾਲ ਰਾਜਾਂ ਨੂੰ ਫਾਇਦਾ ਹੋਣ ਵਾਲਾ ਹੈ ਅਤੇ ਇਹਨਾਂ ਰਾਜਾਂ ਨੂੰ ਇਸ ਬਾਰੇ 3 ਪੁਆਇੰਟ 26 ਪੈਸੇ ਪ੍ਰਤੀ ਯੂਨਿਟ ਦੇ ਆਧਾਰ ‘ਤੇ ਅਗਲੇ 25 ਸਾਲਾਂ ਲਈ ਬਿਜਲੀ ਮੁਹੱਈਆ ਕਰਵਾਈ ਜਾਵੇਗੀ ਜੋ ਕਿ ਬਹੁਤ ਹੀ ਘੱਟ ਲਾਗਤ ਹੈ।ਇਸ ਪ੍ਰੋਜੈਕਟ ਦੇ ਬਣਨ ਨਾਲ ਨਾ ਸਿਰਫ ਪਾਣੀ ਦੀ ਬੱਚਤ ਹੋਵੇਗੀ ਸਗੋਂ ਹਰੀ ਊਰਜਾ ਹੋਣ ਕਾਰਨ ਵਾਤਾਵਰਨ ਨੂੰ ਵੀ ਫਾਇਦਾ ਹੋਵੇਗਾ