India
ਭਾਰਤ-ਬੰਗਲਾਦੇਸ਼ ਵਿਚਾਲੇ ਦੂਜੇ ਟੈਸਟ ਦਾ ਪਹਿਲਾ ਦਿਨ
INDIA VS BANGLADESH : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਸ਼ੁੱਕਰਵਾਰ ਨੂੰ ਪਹਿਲਾ ਦਿਨ ਹੈ ਅਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ।
ਬੰਗਲਾਦੇਸ਼ ਨੇ ਪਹਿਲੀ ਪਾਰੀ ‘ਚ 42 ਦੌੜਾਂ ‘ਤੇ 2 ਵਿਕਟਾਂ ਗੁਆ ਦਿੱਤੀਆਂ ਹਨ। ਮੋਮਿਨੁਲ ਹੱਕ ਅਤੇ ਕਪਤਾਨ ਨਜ਼ਮੁਲ ਹਸਨ ਸ਼ਾਂਤੋ ਕ੍ਰੀਜ਼ ‘ਤੇ ਹਨ।
ਸ਼ਾਦਮਾਨ ਇਸਲਾਮ 24 ਅਤੇ ਜ਼ਾਕਿਰ ਹਸਨ ਜ਼ੀਰੋ ‘ਤੇ ਆਊਟ ਹੋਏ। ਆਕਾਸ਼ ਦੀਪ ਨੇ ਦੋਵਾਂ ਨੂੰ ਪੈਵੇਲੀਅਨ ਭੇਜ ਦਿੱਤਾ, ਉਸ ਨੇ ਸ਼ਾਦਮਾਨ ਨੂੰ ਐਲਬੀਡਬਲਿਊ ਕੀਤਾ, ਜਦੋਂ ਕਿ ਜ਼ਾਕਿਰ ਨੂੰ ਯਸ਼ਸਵੀ ਜੈਸਵਾਲ ਨੇ ਕੈਚ ਕੀਤਾ। ਕਾਨਪੁਰ ‘ਚ ਵੀਰਵਾਰ ਰਾਤ ਮੀਂਹ ਪੈਣ ਕਾਰਨ ਮੈਦਾਨ ਗਿੱਲਾ ਹੋਣ ਕਾਰਨ ਟਾਸ ‘ਚ ਦੇਰੀ ਹੋਈ।
ਦੋਵਾਂ ਟੀਮਾਂ ਦੇ Players :
INDIA : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸਿਰਾਜ, ਆਕਾਸ਼ ਦੀਪ ਅਤੇ ਜਸਪ੍ਰੀਤ ਬੁਮਰਾਹ।
BANGLADESH : ਨਜ਼ਮੁਲ ਹਸਨ ਸ਼ਾਂਤੋ (ਕਪਤਾਨ), ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਹਸਨ ਮਹਿਮੂਦ ਅਤੇ ਖਾਲਿਦ ਅਹਿਮਦ।