Punjab
ਫਤਿਹਗ਼ੜ ਸਾਹਿਬ ‘ਚ ਕੋਰੋਨਾ ਨਾਲ ਹੋਈ ਪਹਿਲੀ ਮੌਤ

- ਮ੍ਰਿਤਕ ਊਸ਼ਾ ਮਾਤਾ ਮੰਦਰ ਬੱਸੀ ਪਠਾਣਾਂ ਦਾ ਸੀ ਮੁੱਖ ਸੇਵਾਦਾਰ
ਫਤਿਹਗ਼ੜ ਸਾਹਿਬ, 26 ਜੂਨ (ਰਣਜੋਧ ਸਿੰਘ): ਜ਼ਿਲ੍ਹੇ ਵਿਚ ਕੋਰੋਨਾ ਨਾਲ ਪਹਿਲੀ ਮੌਤ ਹੋ ਗਈ।ਮਿਰਤਕ ਸਵਾਮੀ ਮਹਾਦੇਵ ਊਸ਼ਾ ਮਾਤਾ ਮੰਦਰ ਬੱਸੀ ਪਠਾਣਾਂ ਦਾ ਮੁੱਖ ਸੇਵਾਦਾਰ ਅਤੇ ਸਾਧੂ ਸਮਾਜ ਦਾ ਸੂਬਾ ਪ੍ਰਧਾਨ ਸੀ।ਜਾਣਕਾਰੀ ਮੁਤਾਬਕ ਸਵਾਮੀ ਮਹਾਦੇਵ 1 ਜੂਨ ਨੂੰ ਹਰਿਦੁਆਰ ਗਿਆ ਸੀ ਜਿਸ ਤੋਂ ਬਾਅਦ ਉਹ ਹਰਿਦੁਆਰ ਤੋਂ ਜੰਮੂ ਵੀ ਗਏ ਸਨ ਜਿਸ ਤੋਂ ਬਾਅਦ ਸਵਾਮੀ ਮਹਾਦੇਵ ਬੱਸੀ ਪਠਾਣਾਂ ਮੰਦਰ ਵਿਚ ਆਏ ਸਨ ਜਿਨ੍ਹਾਂ ਨੂੰ ਬੁਖਾਰ ਤੇ ਖੰਘ ਦੋ ਸ਼ਿਕਾਇਤ ਹੋਣ ਕਾਰਨ ਕੁੱਝ ਸ਼ਰਧਾਲੂਆਂ ਨੇ ਉਨ੍ਹਾਂ ਨੂੰ 14 ਜੂਨ ਨੂੰ ਅਪੋਲੋ ਹਸਪਤਾਲ ਲੁਧਿਆਣਾ ਭਾਰਤੀ ਕਰਵਾਇਆ ਸੀ ਜਿੱਥੇ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ। ਅਪੋਲੋ ਹਸਪਤਾਲ ਵਿਚ ਸਵਾਮੀ ਮਹਾਦੇਵ ਦੀ ਵੀਰਵਾਰ ਰਾਤ ਕਰੀਬ 9 ਵਜੇ ਮੌਤ ਹੋ ਗਈ।ਸੂਤਰਾਂ ਮੁਤਾਬਕ ਸਵਾਮੀ ਮਹਾਦੇਵ ਦੇ ਸੰਪਰਕ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਇਕ ਪੁਲਿਸ ਦਾ ਉਚ ਅਧਿਕਾਰੀ ਵੀ ਆਇਆ ਸੀ ਪਰ ਸਿਹਤ ਵਿਭਾਗ ਅਤੇ ਊਸ਼ਾ ਮਾਤਾ ਮੰਦਰ ਵਲੋਂ ਮਾਮਲੇ ਨੂੰ ਗੁਪਤ ਰੱਖਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਹੁਣ ਸਵਾਮੀ ਮਹਾਦੇਵ ਦੀ ਮੌਤ ਤੋਂ ਬਾਅਦ ਸ਼ਹਿਰ ਵਿਚ ਅਫ਼ਰਾ ਤਫ਼ਰੀ ਮਚ ਗਈ ਹੈ।