Punjab
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭੁਲੱਥ ‘ਚ ਕੱਢਿਆ ਗਿਆ ਫਲੈਗ ਮਾਰਚ
24 ਮਾਰਚ 2024: ਸਬ ਡਵੀਜ਼ਨ ਕਸਬਾ ਭੁਲੱਥ ‘ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਭੁਲੱਥ ਪੁਲਿਸ ਪ੍ਰਸ਼ਾਸਨ ਵੱਲੋਂ ਡੀ.ਐਸ.ਪੀ ਸੁਰਿੰਦਰ ਪਾਲ ਧੋਗੜੀ ਤੇ ਐਸ.ਡੀ.ਐਮ ਭੁਲੱਥ ਸੰਜੀਵ ਕੁਮਾਰ ਸ਼ਰਮਾ ਦੀ ਅਗਵਾਈ ‘ਚ ਫਲੈਗ ਮਾਰਚ ਕੱਢਿਆ ਗਿਆ। ਫਲੈਗ ਮਾਰਚ ਡੀ.ਐਸ.ਪੀ ਦਫਤਰ ਭੁਲੱਥ ਤੋਂ ਸ਼ੁਰੂ ਹੋ ਕੇ ਭੁਲੱਥ ਦੇ ਮੇਨ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਮੁੜ ਡੀ.ਐਸ.ਪੀ ਦਫਤਰ ਵਿਖੇ ਪੁੱਜਾ। ਇਸ ਮੌਕੇ ਡੀ. ਐਸ. ਪੀ ਭੁਲੱਥ ਨੇ ਦਸਿਆ ਕਿ ਇਸ ਫ਼ਲੈਗ ਮਾਰਚ ਦਾ ਏਜੰਡਾ ਹੈ ਕਿ ਮਾੜੇ ਅਨਸਰਾਂ ਨੂੰ ਨੱਥ ਪਾਉਣਾ ਤੇ ਇਲਾਕੇ ਅੰਦਰ ਅਮਨ ਕਾਨੂੰਨ ਵਿਵਸਥਾ ਬਣੀ ਰਹੇ। ਫਲੈਗ ਮਾਰਚ ਦੌਰਾਨ ਵਹੀਕਲਾ ਦੀ ਚੈਕਿੰਗ ਵੀ ਕੀਤੀ ਗਈ ਤੇ ਕਈ ਵਹੀਕਲਾ ਦੇ ਚਲਾਨ ਵੀ ਕੱਟੇ ਗਏ । ਇਸ ਮੌਕੇ ਐਸ.ਐਚ.ਓ ਭਲੱਥ ਬਲਜਿੰਦਰ ਸਿੰਘ, ਐਸ.ਐਚ.ਓ ਢਿੱਲਵਾਂ ਸੁਖਬੀਰ ਸਿੰਘ, ਐਸ.ਐਚ.ਓ ਸੁਭਾਨਪੁਰ ਹਰਦੀਪ ਸਿੰਘ, ਰੀਡਰ ਬਲਦੇਵ ਸਿੰਘ, ਰੀਡਰ ਰੁਪਿੰਦਰ ਸਿੰਘ ਸੰਧੂ ਹਾਜ਼ਰ ਸਨ।