Connect with us

Punjab

ਪੰਜਾਬ ਦੇ 17  ਜ਼ਿਲ੍ਹਿਆਂ ‘ਚ ਲੂ ਦਾ ਅਲਰਟ ਹੋਇਆ ਜਾਰੀ

Published

on

WEATHER UPDATE : ਪੰਜਾਬ ‘ਚ ਗਰਮੀ ਹਰ ਇਕ ਦਿਨ ਵਧਦੀ ਜਾ ਰਹੀ ਹੈ | ਜਿਸ ਕਰਕੇ ਲੋਕਾਂ ਨੂੰ ਆਉਣ ਜਾਣ ਅਤੇ ਘਰੋਂ ਬਾਹਰ ਨਿਕਲਣ ‘ਚ ਪਰੇਸ਼ਾਨੀ ਆ ਰਹੀ ਹੈ | ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਨੇ ਪੰਜਾਬ ਦੇ 17 ਜ਼ਿਲ੍ਹਿਆਂ ‘ਚ ਲੂ ਦਾ ਅਲਰਟ ਜਾਰੀ ਕੀਤਾ ਹੈ |

ਪੰਜਾਬ ਅਤੇ ਹਰਿਆਣਾ ਸਣੇ ਗਰਮੀ ਦਾ ਕਹਿਰ ਜਾਰੀ ਹੈ | ਪੰਜਾਬ ਵਿੱਚ ਤਾਪਮਾਨ ਆਮ ਤਾਪਮਾਨ ਨਾਲੋਂ 7 ਤੋਂ 8 ਡਿਗਰੀ ਸੈਲਸੀਅਸ ਜ਼ਿਆਦਾ ਸੀ| ਪੰਜਾਬ ਦੇ ਫਾਜ਼ਿਲਕਾ ਜਿਲ੍ਹੇ ਵਿਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ | ਮੌਸਮ ਵਿਭਾਗ ਨੇ ਐਤਵਾਰ ਅਤੇ ਸੋਮਵਾਰ ਨੂੰ ਆਰੇਂਜ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਮੁਤਾਬਕ 18 ਜੂਨ ਦੀ ਸ਼ਾਮ ਨੂੰ ਮੌਸਮ ਦਾ ਰੁੱਖ ਬਦਲੇਗਾ| 18 ਜੂਨ ਨੂੰ ਕਈ ਥਾਵਾਂ ਤੇ ਮੀਂਹ ਅਤੇ ਹਨੇਰੀ ਚੱਲਣ ਦੀ ਸੰਭਾਵਨਾ ਹੈ |19 ਅਤੇ 20 ਜੂਨ ਨੂੰ ਮੌਸਮ ਦਾ ਤਾਪਮਾਨ ਆਮ ਰਹੇਗਾ |

ਹੋਇਆ ਅਲਰਟ ਜਾਰੀ

ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਐਸ.ਏ.ਐਸ ਨਗਰ ਅਤੇ ਮਲੇਰਕੋਟਲਾ ਵਿੱਚ ਲੂ ਦਾ ਅਲਰਟ ਜਾਰੀ