National
ਓਡੀਸ਼ਾ ‘ਚ ਭਾਰੀ ਮੀਂਹ ਕਾਰਨ ਹੜ੍ਹ ਦਾ ਖ਼ਤਰਾ, 6 ਜ਼ਿਲ੍ਹਿਆਂ ‘ਚ ਰੈੱਡ ਅਲਰਟ ਜ਼ਾਰੀ

ਓਡੀਸ਼ਾ 13ਸਤੰਬਰ 2023; ਮਾਨਸੂਨ ਸੀਜ਼ਨ ਖਤਮ ਹੋਣ ‘ਚ ਕਰੀਬ 15 ਦਿਨ ਬਾਕੀ ਹਨ। ਮੌਨਸੂਨ ਦੀ ਵਾਪਸੀ ਕਈ ਰਾਜਾਂ ਨੂੰ ਡੋਬ ਰਹੀ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਝਾਰਖੰਡ ਅਤੇ ਛੱਤੀਸਗੜ੍ਹ ਸਮੇਤ 16 ਰਾਜਾਂ ਵਿੱਚ ਅਗਲੇ 24 ਘੰਟਿਆਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਦੌਰਾਨ, ਮੌਸਮ ਵਿਭਾਗ ਨੇ ਓਡੀਸ਼ਾ ਦੇ ਛੇ ਜ਼ਿਲ੍ਹਿਆਂ: ਮਲਕਾਨਗਿਰੀ, ਕੋਰਾਪੁਟ, ਨਬਰੰਗਪੁਰ, ਕਾਲਾਹਾਂਡੀ, ਬੋਲਾਂਗੀਰ, ਕੰਧਮਾਲ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਆਈਐਮਡੀ ਭੁਵਨੇਸ਼ਵਰ ਦੇ ਵਿਗਿਆਨੀ ਉਮਾ ਸ਼ੰਕਰ ਨੇ ਕਿਹਾ, ਭਾਰੀ ਮੀਂਹ ਕਾਰਨ ਹੜ੍ਹ ਦਾ ਖ਼ਤਰਾ ਹੋ ਸਕਦਾ ਹੈ।
ਯੂਪੀ ਦੇ ਬਾਰਾਬੰਕੀ ਵਿੱਚ ਲਗਾਤਾਰ ਮੀਂਹ ਤੋਂ ਬਾਅਦ ਹੜ੍ਹ ਆ ਗਿਆ ਹੈ। ਸ਼ਹਿਰ ਪਾਣੀ ਨਾਲ ਘਿਰਿਆ ਟਾਪੂ ਬਣ ਗਿਆ ਹੈ। ਲੋਕ ਛੱਤਾਂ ‘ਤੇ ਰਹਿ ਰਹੇ ਹਨ। NDRF ਅਤੇ SDRF ਨੇ ਚਾਰਜ ਸੰਭਾਲ ਲਿਆ ਹੈ। ਫਸੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ।