Connect with us

Punjab

ਪੰਜਾਬ ਦੇ 7 ਜ਼ਿਲ੍ਹਿਆਂ ‘ਚ ਹੜ੍ਹ,ਗੁਰਦਾਸਪੁਰ ‘ਚ ਫੌਜ ਨੇ 15 ਦਿਨਾਂ ਦੀ ਬੱਚੀ ਤੇ ਮਾਂ ਨੂੰ ਬਚਾਇਆ..

Published

on

ਪੰਜਾਬ ਦੇ 7 ਜ਼ਿਲ੍ਹਿਆਂ ‘ਚ ਹੜ੍ਹ,ਗੁਰਦਾਸਪੁਰ ‘ਚ ਫੌਜ ਨੇ 15 ਦਿਨਾਂ ਦੀ ਬੱਚੀ ਤੇ ਮਾਂ ਨੂੰ ਬਚਾਇਆ

18August 2023a: ਹਿਮਾਚਲ ‘ਚ ਮੀਂਹ ਕਾਰਨ ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਲਪੇਟ ‘ਚ ਆ ਗਏ ਹਨ। ਇਨ੍ਹਾਂ ਵਿੱਚੋਂ ਹੁਸ਼ਿਆਰਪੁਰ, ਰੋਪੜ, ਤਰਨਤਾਰਨ, ਕਪੂਰਥਲਾ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਗੁਰਦਾਸਪੁਰ ਹੜ੍ਹਾਂ ਦੀ ਲਪੇਟ ਵਿੱਚ ਆਏ ਹੋਏ ਹਨ, ਜਿਨ੍ਹਾਂ ਵਿੱਚੋਂ ਗੁਰਦਾਸਪੁਰ ਦੀ ਹਾਲਤ ਸਭ ਤੋਂ ਨਾਜ਼ੁਕ ਬਣੀ ਹੋਈ ਹੈ। ਇਨ੍ਹਾਂ ਹਾਲਾਤਾਂ ਵਿਚਾਲੇ ਰਾਹਤ ਦੀ ਖਬਰ ਸਾਹਮਣੇ ਆਈ ਹੈ।

ਗੁਰਦਾਸਪੁਰ ਦੇ ਡੀਸੀ ਨੇ ਦੱਸਿਆ ਕਿ ਪੌਂਗ ਡੈਮ ਤੋਂ ਪਾਣੀ ਦਾ ਪੱਧਰ ਘੱਟ ਗਿਆ ਹੈ, ਹੁਣ ਸਿਰਫ਼ 80 ਹਜ਼ਾਰ ਕਿਊਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ। ਪਿਛਲੇ ਦਿਨੀਂ ਇਸ ਡੈਮ ਤੋਂ 1.60 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ।

ਦੂਜੇ ਪਾਸੇ ਬੀਤੀ ਸ਼ਾਮ ਗੁਰਦਾਸਪੁਰ ਤੋਂ 15 ਦਿਨਾਂ ਦੀ ਬੱਚੀ ਅਤੇ ਉਸ ਦੀ ਮਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਗਈ। ਫੌਜ ਦੀ ਟੀਮ ਨੇ ਗੁਰਦਾਸਪੁਰ ਦੇ ਹੜ੍ਹ ਖੇਤਰ ‘ਚੋਂ ਮਾਂ-ਧੀ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ। ਹੜ੍ਹ ਦੇ ਫੇਜ਼-2 ‘ਚ ਹੁਣ ਤੱਕ 5000 ਲੋਕਾਂ ਨੂੰ ਹਾਲਾਤ ਵਿਗੜਨ ਤੋਂ ਪਹਿਲਾਂ ਬਚਾ ਲਿਆ ਗਿਆ ਹੈ, ਜਦਕਿ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।