Connect with us

Punjab

ਧੁੰਦ ਨੇ ਉਜਾੜੇ 3 ਪਰਿਵਾਰ, ਮਾਪਿਆਂ ਦੇ ਇਕਲੌਤੇ ਪੁੱਤ ਸਨ ਮ੍ਰਿਤਕ

Published

on

ਪੰਜਾਬ ‘ਚ ਦਿਨੋ ਦਿਨ ਵੱਧ ਰਰੀ ਸੰਘਣੀ ਧੁੰਦ ਦੇ ਕਹਿਰ ਕਾਰਨ ਕਈ ਲੋਕ ਆਪਣੀ ਜਾਨ ਗਵਾ ਰਹੇ ਹਨ। ਹੁਣ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ, ਕਾਰ ਸਵਾਰ 5 ਨੌਜਵਾਨ ਨਾਲ ਅਜਿਹਾ ਭਿਆਨਕ ਹਾਦਸਾ ਵਾਪਰ ਗਿਆ ਕਿ ਮੌਕੇ ‘ਤੇ ਤਿੰਨਾਂ ਦੀ ਮੌਤ ਹੋ ਗਈ ਜਦਕਿ 2 ਬਚ ਗਏ।

ਮਿਲੀ ਜਾਣਕਾਰੀ ਮੁਤਾਬਕ ਹਾਦਸਾ ਬੀਤੀ ਦੇਰ ਰਾਤ ਵਾਪਰਿਆ ਸੀ ਕਿ ਕਾਰ ‘ਚ ਸਵਾਰ 5 ਨੌਜਵਾਨ ਪਿੰਡ ਤੋਂ ਬਾਹਰ ਜਾ ਰਹੇ ਸੀ ਪਰ ਸੰਘਣੀ ਧੁੰਦ ਦੇ ਕਾਰਨ ਕਾਰ ਟੋਬੇ ‘ਚ ਜਾ ਡੁੱਬੀ ਹੈ, ਜਿਸ ਦੇ ਚਲਦਿਆਂ ਇਸ ਹਾਦਸੇ ਦੇ ਵਿਚ 3 ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਅਤੇ 1 ਨੌਜਵਾਨ ਰਾਹ ਦਿਖਾਉਣ ਦੇ ਕਾਰਨ ਬਚ ਗਿਆ ਹੈ।

ਇਸ ਹਾਦਸੇ ਕਾਰਨ ਜਿੱਥੇ ਪਰਿਵਾਰਾਂ ‘ਚ ਸੋਗ ਦੀ ਲਹਿਰ ਛਾ ਗਈ ਉੱਥੇ ਹੀ ਪੂਰੇ ਪਿੰਡ ‘ਚ ਮਾਤਮ ਛਾ ਗਿਆ ਹੈ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਕਿਉਂਕਿ ਇਹ ਤਿੰਨੋ ਨੌਜਵਾਨ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸੀ, ਜਿਨ੍ਹਾਂ ਦੀ ਧੁੰਦ ਦੇ ਕਾਰਨ ਦਰਦਨਾਕ ਮੌਤ ਹੋ ਗਈ ਹੈ।

ਦੱਸ ਦੇਈਏ ਕੀ ਮ੍ਰਿਤਕ ਕਮਲਪ੍ਰੀਤ ਉਮਰ 18 ਸਾਲ ਜੋ ਬਾਹਰਵੀਂ ਦਾ ਵਿਦਿਆਰਥੀ ਸੀ, ਦੂਜਾ ਨੌਜਵਾਨ ਹਰਦੀਪ ਸਿੰਘ 30 ਸਾਲਾਂ ਦਾ ਨੌਜਵਾਨ ਜੋ ਨੇਵੀ ਵਿੱਚ ਸੀ ਅਤੇ ਤੀਸਰਾ ਨੌਜਵਾਨ ਇੰਦਰਜੋਤ ਸਿੰਘ ਜਿਸ ਦੀ ਉਮਰ 23 ਸਾਲਾਂ ਦੀ ਸੀ ਜੋ ਵੇਰਕਾ ਮਿਲਕ ਪਲਾਂਟ ਵਿਖੇ ਕੰਮ ਕਰਦਾ ਸੀ।

ਇਸ ਮੌਕੇ ਤੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਧੁੰਦ ਦੇ ਕਾਰਨ ਵਾਪਰਿਆ ਕਿਉਂਕਿ ਦਾ ਕਹਿਰ ਬਹੁਤ ਜ਼ਿਆਦਾ ਸੀ ਅਤੇ ਨੌਜਵਾਨਾਂ ਨੂੰ ਅੰਦਾਜ਼ਾ ਨਹੀਂ ਹੋਇਆ ਕਿ ਕਾਰ ਟੋਬੇ ਵਿੱਚ ਜਾ ਡੁੱਬੇਗੀ ਅਤੇ ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਹੋ ਗਈ ਜੋ ਕਿ ਪਰਿਵਾਰ ਦੇ ਇਕਲੌਤੇ ਹੀ ਪੁੱਤਰ ਸਨ।