Uncategorized
ਗਰਮੀ ਨਾਲ ਸੰਬੰਧਤ ਬਿਮਾਰੀਆਂ ਨਾਲ ਲੜਨ ਲਈ ਅਪਣਾਓ ਕੁੱਝ ਨੁਸਖੇ

ਲਗਾਤਾਰ ਵੱਧ ਰਿਹਾ ਤਾਪਮਾਨ ਅਤੇ ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ-ਨਾਲ ਚਲਦੀਆਂ ਹਨ। ਇਸ ਤੋਂ ਇਲਾਵਾ, ਹੀਟ ਵੇਵ ਅਤੇ ਗਰਮ ਮਹੀਨਿਆਂ ਦੌਰਾਨ, ਪੌਸ਼ਟਿਕ ਤੱਤਾਂ ਦੀ ਘਾਟ ਕਾਰਨ ਥਕਾਵਟ, ਚੱਕਰ ਆਉਣੇ, ਸਿਰ ਦਰਦ ਅਤੇ ਖੁਸ਼ਕ ਚਮੜੀ ਵਰਗੇ ਰੋਗ ਹੋ ਸਕਦੇ ਹਨ। ਇਸ ਲਈ ਗਰਮੀ ਦੇ ਮੌਸਮ ਵਿਚ ਆਪਣੇ ਪੌਸ਼ਣ ਨੂੰ ਤਰਜੀਹ ਦੇਣਾ ਬਹੁਤ ਜਰੂਰੀ ਹੈ।
ਬਿਮਾਰੀਆਂ ਤੋਂ ਬਚਣ ਲਈ ਅਪਣਾਉ ਇਹ ਨੁਸਖੇ
1. ਗਰਮ ਮੌਸਮ ਦੌਰਾਨ ਡੀਹਾਈਡਰੇਟ ਰਹਿਣ ਲਈ ਬਹੁਤ ਸਾਰਾ ਪਾਣੀ ਅਤੇ ਹਾਈਡ੍ਰੇਟ ਕਰਨ ਵਾਲੇ ਪੀਣ ਦੇ ਪਦਾਰਥ ਜਿਵੇਂ ਨਾਰੀਅਲ ਪਾਣੀ ਲੱਸੀ ਅਤੇ ਤਾਜ਼ੇ ਫਲਾਂ ਦਾ ਜੂਸ ਪੀਣਾ ਚਾਹੀਦਾ ਹੈ।
2. ਆਪਣੀ ਖੁਰਾਕ ਵਿੱਚ ਪਾਣੀ ਦੀ ਜ਼ਿਆਦਾ ਮਾਤਰਾ ਵਾਲੇ ਫਲ ਅਤੇ ਸਬਜ਼ੀਆਂ ਜਿਵੇਂ ਕਿ ਖੀਰਾ, ਟਮਾਟਰ ਅਤੇ ਤਰਬੂਜ ਸ਼ਾਮਲ ਕਰੋ।
3. ਮਿੱਠੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਬਹੁਤ ਜ਼ਿਆਦਾ ਸੇਵਨ ਤੋਂ ਪਰਹੇਜ਼ ਕਰੋ।
4. ਪਾਚਨ ਪ੍ਰਣਾਲੀ ‘ਤੇ ਦਬਾਅ ਨੂੰ ਘੱਟ ਕਰਨ ਲਈ ਹਲਕੇ ਭੋਜਨ ਅਤੇ ਸਨੈਕਸ ਦੀ ਚੋਣ ਕਰੋ।
5. ਭੋਜਨ ਨੂੰ ਘਰ ਵਿੱਚ ਪਕਾ ਕੇ ਖਾਓ। ਬਾਹਰ ਦੇ ਖਾਣੇ ਤੋਂ ਪਰਹੇਜ ਕਰੋ।
6. ਗਰਮੀਆਂ ਵਿਚ ਭੋਜਨ ਦੇ ਖਰਾਬ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਬੀਮਾਰੀ ਨੂੰ ਰੋਕਣ ਲਈ, ਤਾਜ਼ੇ ਭੋਜਨ ਦਾ ਸੇਵਨ ਕਰੋ।