Connect with us

Punjab

ਪਹਿਲੀ ਵਾਰ ਹੋਵੇਗਾ ਕਿ ਪੰਜਾਬ ਦੇ ਲੋਕਾਂ ਦਾ ਬਜਟ ਹੋਵੇਗਾ – ਖ਼ਜ਼ਾਨਾ ਮੰਤਰੀ ਹਰਪਾਲ ਚੀਮਾ

Published

on

ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵਲੋਂ ਅੱਜ ਬਟਾਲਾ ਵਿਖੇ ਸਨਅਤਕਾਰਾਂ ਅਤੇ ਕਾਰੋਬਾਰੀਆਂ ਨਾਲ ਆਉਣ ਵਾਲੇ ਪੰਜਾਬ ਦੇ ਬਜਟ ਨੂੰ ਲੈਕੇ ਸੁਝਾਵ ਲੈਣ ਲਈ ਮੀਟਿੰਗ ਕੀਤੀ ਗਈ ਉਥੇ ਹੀ ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਦਾ ਬਜਟ ਪੰਜਾਬ ਦੇ ਲੋਕਾਂ ਦੀ ਰਾਇ ਅਤੇ ਵਿਸ਼ੇਸ ਤੌਰ ਤੇ ਹਰ ਵਰਗ ਦੇ ਲੋਕਾਂ ਦੀ ਮਰਜ਼ੀ ਦਾ ਬਜਟ ਉਹਨਾਂ ਦੀ ਸਰਕਾਰ ਵਲੋਂ ਪੇਸ਼ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਅੱਜ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਦੀ ਪੁਲਿਸ ਡੀਐਸਪੀ ਨਾਲ ਹੋਈ ਬਹਿਸ ਦੀ ਵੀਡੀਓ ਮਾਮਲੇ ਚ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਸੀ ਕਿ ਇਕ ਐਮਐਲਏ ਲੋਕਾਂ ਦਾ ਚੁਣਿਆ ਨੁਮਾਇੰਦਾ ਹੈ ਅਤੇ ਜੇਕਰ ਉਹ ਲੋਕਾਂ ਨੂੰ ਇਨਸਾਫ ਦੇਣ ਲਈ ਅਵਾਜ ਚੁੱਕ ਰਿਹਾ ਹੈ ਤਾ ਪੁਲਿਸ ਨੂੰ ਚਾਹੀਦਾ ਹੈ ਉਸ ਦੀ ਸੁਣਵਾਈ ਜਰੂਰ ਹੋਵੇ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਅਤੇ ਮੁਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਬਾਰੇ ਹਰਪਾਲ ਚੀਮਾ ਦਾ ਕਹਿਣਾ ਸੀ ਕਿ ਉਹਨਾਂ ਦੀ ਸਰਕਾਰ ਲੋਕਾਂ ਦੀ ਰਾਇ ਲੈਕੇ ਹੀ ਹਰ ਫੈਸਲਾ ਕਰ ਰਹੀ ਹੈ ਅਤੇ ਨਵਜੋਤ ਸਿੱਧੂ ਵੀ ਜੇਕਰ ਕੋਈ ਆਪਣੇ ਸੁਝਾਵ ਦੇਣ ਮੁਖ ਮੰਤਰੀ ਨੂੰ ਗਏ ਹਨ ਤਾ ਉਸ ਚ ਕੁਝ ਵੱਖ ਨਹੀਂ ਹੈ ਮਹਿਜ ਪੰਜਾਬ ਦੇ ਭਲੇ ਲਈ ਸੁਝਾਵ ਦੇਣ ਅਤੇ ਗੱਲਬਾਤ ਕਰਨ ਦੀ ਮੀਟਿੰਗ ਹੈ | ਉਥੇ ਹੀ ਫ਼ਸਲ ਦੀ ਨਾੜ ਨੂੰ ਅੱਗ ਲਾਉਣ ਦੇ ਮਾਮਲੇ ਤੇ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਕਿਸਾਨ ਵੀ ਮਜਬੂਰਨ ਨਾੜ ਨੂੰ ਅੱਗ ਲਾ ਰਿਹਾ ਹੈ ਅਤੇ ਇਸ ਮਾਮਲੇ ਦੇ ਹੱਲ ਲਈ ਸਰਕਾਰ ਸੰਜ਼ੀਦਾ ਹੈ |