Punjab
ਪਿਛਲੇ ਤਿੰਨ ਦਿਨਾਂ ਤੋਂ ਬੱਸ ਕੰਡਕਟਰ ਰੋਸ ਵਜੋਂ ਪਾਣੀ ਦੀ ਟੈਂਕੀ ਤੇ ਚੜ ਆਪਣੀ ਮੰਗ ਤੇ ਅੜਿਆ
ਬੀਤੇ ਦੋ ਦਿਨਾਂ ਤੋਂ ਪੰਜਾਬ ਰੋਡਵੇਜ਼ ਡਿਪੋ ਬਟਾਲਾ ਵਿਖੇ ਮਾਹੌਲ ਤਨਾਵਪੂਰਨ ਬਣਾਇਆ ਹੈ ਇਕ ਬੱਸ ਕੰਡਕਟਰ ਪਿਛਲੇ 48 ਘੰਟੇ ਤੋਂ ਉਪਰ ਦੇ ਸਮੇ ਤੋਂ ਅੱਜ ਤੀਸਰਾ ਦਿਨ ਹੈ ਕਿ ਰੋਡਵੇਜ਼ ਡਿਪੋ ਚ ਸਥਿਤ ਪਾਣੀ ਦੀ ਟੈਂਕੀ ਤੇ ਚੜ ਆਪਣੇ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਵਜੋਂ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਕੰਡਕਟਰ ਪ੍ਰੀਤਪਾਲ ਸਿੰਘ ਆਪਣੇ ਨਾਲ ਪੈਟਰੋਲ ਦੀ ਬੋਤਲ ਲੈਕੇ ਗਿਆ ਹੈ ਅਤੇ ਉਸ ਵਲੋਂ ਪਾਣੀ ਦੀ ਟੈਂਕੀ ਤੇ ਚੜ ਡਿਪੋ ਅਧਕਾਰੀਆਂ ਨੂੰ ਇਹ ਧਮਕੀ ਦਿਤੀ ਕਿ ਜੇਕਰ ਉਸ ਨੂੰ ਜ਼ਬਰਦਸਤੀ ਉਤਾਰਿਆ ਗਿਆ ਤਾ ਉਹ ਆਤਮਹੱਤਿਆ ਕਰ ਲਾਵੇਗਾ|
ਮਾਮਲਾ ਹੈ ਕੰਟ੍ਰੈਕਟ ਤੇ ਭਰਤੀ ਪ੍ਰੀਤਪਾਲ ਸਿੰਘ ਤੇ ਆਪਣੀ ਡਿਊਟੀ ਦੇ ਦੌਰਾਨ ਬਸ ਚ ਸਫਰ ਕਰ ਰਹੀਆਂ ਦੋ ਸਵਾਰੀਆਂ ਦੀ ਟਿਕਟ ਨਾ ਕੱਟਣ ਅਤੇ ਉਸ ਤੋਂ ਬਾਅਦ ਚੈਕਿੰਗ ਸਟਾਫ ਨਾਲ ਬਦਸੁਲਾਕੀ ਕਰਨ ਦੇ ਆਰੋਪ ਤਹਿਤ ਵਿਭਾਗ ਵਲੋਂ ਉਸ ਨੂੰ ਡਿਊਟੀ ਤੋਂ ਫਾਰਗ ਕਰ ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਗਈ ਹੈ | ਉਥੇ ਹੀ ਜਿਥੇ ਇਹ ਬੱਸ ਕੰਡਕਟਰ ਨੂੰ ਅੱਜ ਤੀਸਰਾ ਦਿਨ ਹੈ ਅਤੇ ਉਹ ਦਿਨ ਰਾਤ ਤੋਂ ਟੈਂਕੀ ਤੇ ਚੜ ਆਪਣੀ ਮੰਗ ਤੇ ਅੜਿਆ ਹੈ ਉਥੇ ਹੀ ਬੀਤੇ ਕਲ ਤੋਂ ਪਨਬੱਸ ਅਤੇ ਪੀਅਰਟੀਸੀ ਮੁਲਾਜਿਮ ਜਥੇਬੰਦੀ ਵੀ ਉਸਦੇ ਸਮਰਥਨ ਚ ਉਤਰ ਆਈ ਹੈ ਅਤੇ ਦੇ ਡਿਪੋ ਪ੍ਰਧਾਨ ਪਰਮਜੀਤ ਸਿੰਘ ਕੋਹਾੜ ਅਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਪ੍ਰੀਤਪਾਲ ਸਿੰਘ ਆਊਟ ਸੌਰਸ ਤੇ ਭਰਤੀ ਕੰਡਕਟਰ ਹੈ ਉਹ 1 ਨਵੰਬਰ ਨੂੰ ਚੰਡੀਗੜ੍ਹ ਰੌਟ ਤੇ ਡਿਊਟੀ ਤੇ ਸੀ ਅਤੇ ਆਪਣੀ ਡਿਊਟੀ ਦੇ ਦੌਰਾਨ ਬਸ ਚ ਸਫਰ ਕਰ ਰਹੀਆਂ ਦੋ ਸਵਾਰੀਆਂ ਦੀ ਟਿਕਟ ਨਾ ਕੱਟਣ ਦੇ ਆਰੋਪ ਹੇਠ ਉਸ ਦੀ ਕੋਈ ਸੁਣਵਾਈ ਕੀਤੇ ਬਿਨਾ ਚੇਕਿੰਗ ਟੀਮ ਵਲੋਂ ਰਿਪੋਰਟ ਕਰ ਵਿਭਾਗੀ ਕਾਰਵਾਈ ਕੀਤੀ ਗਈ ਹੈ ਅਤੇ ਜਦਕਿ ਉਹ ਖੁਦ ਨੂੰ ਬੇਕਾਸੁਰ ਸਪਸ਼ਟ ਕਰ ਰਿਹਾ ਹੈ ਅਤੇ ਉਸਦੀ ਮੰਗ ਵੀ ਜਿਆਜਾ ਹੈ ਅਤੇ ਉਹਨਾਂ ਵਲੋਂ ਵੀ ਦੋ ਦਿਨਾਂ ਤੋਂ ਬਟਾਲਾ ਡਿਪੋ ਦੀਆ ਸਾਰੀਆਂ ਬੱਸਾਂ ਬੰਦ ਕਰ ਪੂਰਨ ਤੌਰ ਤੇ ਹੜਤਾਲ ਕੀਤੀ ਗਈ ਹੈ ਅਤੇ ਉਹਨਾਂ ਦਾ ਕਹਿਣਾ ਹੈ ਵਿਭਾਗ ਦੇ ਆਲਾ ਅਧਿਕਾਰੀ ਇਸ ਮਾਮਲੇ ਤੇ ਗੰਭੀਰ ਹਨ ਅਤੇ ਅੱਜ ਉਹਨਾਂ ਵਲੋਂ ਇਸੇ ਦੇ ਚਲਦੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਜੇਕਰ ਇਸ ਮਾਮਲੇ ਦਾ ਹਲ ਜਲਦ ਨਾ ਹੋਇਆ ਤਾ ਪੰਜਾਬ ਦੇ ਹੋਰਨਾਂ ਡਿਪੋਆ ਦੀਆ ਬੱਸਾਂ ਵੀ ਬੰਦ ਕਰ ਸੰਗਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |
ਉਧਰ ਦੂਸਰੇ ਪਾਸੇ ਜੀਐਮ ਪੰਜਾਬ ਰੋਡਵੇਜ਼ ਬਟਾਲਾ ਪਰਮਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਇਸ ਕੰਡਕਟਰ ਦੇ ਮਾਮਲੇ ਦੀ ਜਾਂਚ ਜੀਐਮ ਅੰਮ੍ਰਿਤਸਰ ਨੂੰ ਸੌਂਪੀ ਗਈ ਹੈ ਲੇਕਿਨ ਉਸ ਦੇ ਬਾਵਜੂਦ ਉਹ ਅੜੀਅਲ ਰਵਈਆ ਅਪਣਾ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਜੋ ਬੱਸਾਂ ਬੰਦ ਕਰ ਸਾਰੇ ਮੁਲਾਜ਼ਿਮ ਹੜਤਾਲ ਤੇ ਹਨ ਉਸ ਨਾਲ ਸਿੱਧੇ ਤੌਰ ਤੇ ਸਵਾਰੀਆਂ ਨੂੰ ਬਹੁਤ ਦਿੱਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਅਤੇ ਜੋ ਫ੍ਰੀ ਸਫਰ ਦਾ ਲਾਭ ਸਰਕਾਰ ਵਲੋਂ ਲੋਕਾਂ ਨੂੰ ਹੈ ਉਹ ਵੀ ਨਹੀਂ ਉਹਨਾਂ ਨੂੰ ਮਿਲ ਰਹੀ |