Punjab
ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ CM ਮਾਨ ਨੇ ਚੁੱਕਿਆ ਅਹਿਮ ਕਦਮ, HELPLINE ਨੰਬਰ ਕੀਤਾ ਜਾਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੋਹਾਲੀ ਇੰਡੀਅਨ ਸਕੂਲ ਆਫ ਬਿਜ਼ਨਸ (ISB) ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਪਹੁੰਚੇ। ਪੰਜਾਬ ਪੁਲਿਸ ਵੱਲੋਂ ਇੱਕ ਨਿਵੇਕਲੀ ਪਹਿਲ ਸ਼ੁਰੂ ਕੀਤੀ ਗਈ ਜਿਸ ਦਾ ਉਦਘਾਟਨ ਸੀ.ਐਮ. ਮਾਨ ਨੇ ਕੀਤਾ। ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਇਹ ਇੱਕ ਵਿਲੱਖਣ ਪਹਿਲ ਹੈ। ਪੰਜਾਬ
ਇਸ ਦੌਰਾਨ ਸੀ.ਐਮ. ਮਾਨ ਨੇ ਦੱਸਿਆ ਕਿ ਚੈਟਬੋਟ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ਇਹ ਚੈਟਬੋਟ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਲਈ ਲਾਂਚ ਕੀਤਾ ਗਿਆ ਹੈ। ਇਸ ਨਾਲ ਡਿਜੀਟਲ ਸ਼ਿਕਾਇਤਾਂ ਦਾ ਆਉਣਾ ਆਸਾਨ ਹੋ ਜਾਵੇਗਾ। ਲੋਕ ਘਰੇਲੂ ਝਗੜਿਆਂ ਨੂੰ ਪੁਲੀਸ ਕੋਲ ਲਿਜਾਣ ਤੋਂ ਡਰਦੇ ਹਨ। ਬੱਚੇ ਵੀ ਅਪਰਾਧੀਆਂ ਦੇ ਸਾਫਟ ਟਾਰਗੇਟ ਹਨ।ਪੁਲਿਸ-ਪਬਲਿਕ ਪਾੜੇ ਨੂੰ ਘੱਟ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਔਰਤਾਂ ਇਸ ਐਪ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀਆਂ ਹਨ, ਕਿਉਂਕਿ ਕਈ ਵਾਰ ਲੋਕ ਘਰ ਜਾਂ ਆਂਢ-ਗੁਆਂਢ ਵਿੱਚ ਝਗੜਿਆਂ ਲਈ ਥਾਣਿਆਂ, ਅਦਾਲਤਾਂ ਵਿੱਚ ਜਾਣ ਤੋਂ ਡਰਦੇ ਹਨ।
ਸੀ.ਐਮ ਮਾਨ ਨੇ ਕਿਹਾ ਕਿ ਇਸ ਐਪ ‘ਤੇ ਸ਼ਿਕਾਇਤ ਮਿਲਣ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਸਰਕਾਰ ਦੀ ਕੋਸ਼ਿਸ਼ ਹੈ ਕਿ ਨਿਪਟਾਰੇ ਨੂੰ ਡਿਜੀਟਲ ਤਰੀਕੇ ਨਾਲ ਕਰਵਾਉਣ ਦੀ ਪਹਿਲ ਹੋਵੇ। ਇਸ ਹੈਲਪਲਾਈਨ ਰਾਹੀਂ ਅਪਰਾਧ ਘੱਟ ਹੋਣਗੇ। ਸੀ.ਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ 10 ਮਹਿਲਾ ਥਾਣੇ ਹਨ, ਮਹਿਲਾ ਐੱਸ.ਐੱਚ.ਓ. ਥਾਣਿਆਂ ਵਿੱਚ ਤਾਇਨਾਤ ਕੀਤਾ ਜਾਵੇਗਾ। ਅੱਜ ਦੇ ਸਮੇਂ ਵਿੱਚ ਪੰਜਾਬ ਦੇ 5 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ., 7 ਡੀ.ਸੀ.ਪੀ. ਔਰਤਾਂ ਹਨ।