Punjab
ਚਰਨਜੀਤ ਚੰਨੀ ਦੀਆਂ ਵਧੀਆ ਮੁਸ਼ਕਿਲਾਂ, ਹੁਣ ਕਿਹੜਾ ਉੱਠਿਆ ਨਵਾਂ ਵਿਵਾਦ ?
ਇਸ ਸਮੇਂ ਦੀ ਵੱਡੀ ਖ਼ਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕੁੱਝ ਵਿਅਕਤੀਆਂ ਵੱਲੋਂ ਸ਼ਰਾਬ ਵੰਡੀ ਜਾ ਰਹੀ ਹੈ। ਇਸ ਦਾ ਇਲਜ਼ਾਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਇਰਲ ਵੀਡੀਓ ਦੇ ਵਿੱਚ ਚਰਨਜੀਤ ਚੰਨੀ ਦੇ ਖਾਸ ਬੰਦਿਆਂ ਵੱਲੋਂ ਸਰਾਬ ਵੰਡੀ ਜਾ ਰਹੀ ਹੈ, ਹਾਲਾਂਕਿ ਇਹ ਵੀ ਪਤਾ ਲੱਗਿਆ ਹੈ ਕਿ ਸ਼ਰਾਬ ਵੰਡਦੇ ਬੰਦਿਆਂ ਨੂੰ ਪੁਲਿਸ ਨੇ ਰੰਗੇ ਹੱਥੀ ਕਾਬੂ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਐੱਫ.ਆਈ.ਆਰ ਵੀ ਦਰਜ ਕੀਤੀ ਗਈ ਹੈ।ਦੱਸਣਯੋਗ ਹੈ ਕਿ ਇਕ ਪਾਸੇ ਜਿੱਥੇ ਲੋਕ ਸਭਾ 2024 ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗਿਆ ਹੋਇਆ ਹੈ, ਤਾਂ ਦੂਜੇ ਪਾਸੇ ਇਕ ਵਾਇਰਲ ਹੋਈ ਵੀਡੀਓ ਨੇ ਨਵਾਂ ਵਿਵਾਦ ਵੀ ਖੜ੍ਹਾ ਕਰ ਦਿੱਤਾ ਹੈ।ਹੁਣ ਦੇਖਣ ਇਹ ਹੋਵੇਗਾ ਕਿ ਇਸ ਮਾਮਲੇ ਵਿੱਚ ਅੱਗੇ ਕੀ ਨਵਾਂ ਮੋੜ ਆਉਂਦਾ ਹੈ।
ਐਕਸਾਈਜ਼ ਟੀਮ ਨੇ 15 ਪੇਟੀਆਂ ਸ਼ਰਾਬ ਕੀਤੀ ਬਰਾਮਦ
2024 ਦੀਆਂ ਲੋਕ ਸਭਾ ਚੋਣਾਂ ਲਈ ਕੱਲ੍ਹ ਸੱਤਵੇਂ ਪੜਾਅ ਦੀ ਵੋਟਿੰਗ ਹੋਣੀ ਹੈ। ਇਸ ਸਬੰਧੀ ਕਾਫ਼ੀ ਸਖਤੀ ਕੀਤੀ ਗਈ ਹੈ। ਇਸੇ ਨੂੰ ਲੈ ਕੇ ਐਕਸਾਈਜ਼ ਟੀਮ ਨੇ ਨੂਰਮਹਿਲ ਇਲਾਕੇ ਵਿੱਚੋਂ 15 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਦਲਜਿੰਦਰ ਸਿੰਘ ਨੂੰ ਗੱਡੀ ਸਮੇਤ ਮੌਕੇ ’ਤੇ ਕਾਬੂ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦੀ ਕਾਰ ਦੀ ਵਰਤੋਂ ਕੀਤੀ ਜਾਵੇਗੀ, ਉਸ ਨੂੰ ਦੋਸ਼ੀ ਵਾਂਗ ਹੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਸ ਦਾ ਟੈਕਸ ਵੀ ਬੰਦ ਕਰ ਦਿੱਤਾ ਜਾਵੇਗਾ।
ਡੀ. ਐੱਸ. ਪੀ. ਨਕੋਦਰ ਕੁਲਵੰਤ ਸਿੰਘ ਵਿਰਕ ਵੱਲੋਂ ਸਾਂਝੀ ਕੀਤੀ ਜਾਣਕਾਰੀ-
ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਡੀ. ਐੱਸ. ਪੀ. ਨਕੋਦਰ ਕੁਲਵੰਤ ਸਿੰਘ ਵਿਰਕ ਨੇ ਦੱਸਿਆ ਕਿ ਬੀਤੇ ਦਿਨੀਂ ਐਕਸਾਈਜ਼ ਟੀਮ ਨੂੰ ਸੂਚਨਾ ਮਿਲੀ ਸੀ ਕਿ ਗੱਡੀ ਵਿੱਚ ਸ਼ਰਾਬ ਲੱਦੀ ਜਾ ਰਹੀ ਹੈ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚ ਕੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 15 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਮੌਕੇ ’ਤੇ ਆਬਕਾਰੀ ਦੀ ਧਾਰਾ 61 ਤਹਿਤ ਕਾਰਵਾਈ ਕੀਤੀ ਗਈ ਸੀ ਪਰ ਗੱਡੀ ’ਚੋਂ ਸ਼ਰਾਬ ਮਿਲਣ ਕਾਰਨ ਹੁਣ ਇਸ ’ਚ ਧਾਰਾ 78 ਵੀ ਜੋੜ ਦਿੱਤੀ ਗਈ ਹੈ। ਯਾਨੀ ਜੋ ਵੀ ਕਾਰਵਾਈ ਦੋਸ਼ੀ ਖ਼ਿਲਾਫ ਹੋਵੇਗੀ, ਓਨੀ ਹੀ ਕਾਰਵਾਈ ਵਾਹਨ ਦੇ ਮਾਲਕ ਖ਼ਿਲਾਫ਼ ਹੋਵੇਗੀ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
(ਸਟੋਰੀ-ਇਕਬਾਲ ਕੌਰ, ਵਰਲਡ ਪੰਜਾਬੀ)