Connect with us

Punjab

ਸਾਬਕਾ CM ਚੰਨੀ ਨੂੰ ਪ੍ਰੋਫਾਰਮਾ ਭਰ ਕੇ ਵਿਜੀਲੈਂਸ ਬਿਊਰੋ ਨੂੰ ਸੌਂਪਣਾ ਹੋਵੇਗਾ

Published

on

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪ੍ਰੋਫਾਰਮਾ ਭਰ ਕੇ ਵਿਜੀਲੈਂਸ ਬਿਊਰੋ ਨੂੰ ਸੌਂਪਣਾ ਹੋਵੇਗਾ। ਵਿਜੀਲੈਂਸ ਬਿਊਰੋ ਨੇ ਚਰਨਜੀਤ ਸਿੰਘ ਚੰਨੀ ਦੀ ਆਮਦਨ ਵਿਰੁੱਧ ਜਾਇਦਾਦ ਦੀ ਪੜਤਾਲ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨ ਚੰਨੀ ਨੂੰ ਵਿਜੀਲੈਂਸ ਬਿਊਰੋ ਦੇ ਦਫਤਰ ਬੁਲਾਇਆ ਗਿਆ ਸੀ। ਸੱਤ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਚੰਨੀ ਨੂੰ ਇੱਕ ਪ੍ਰਸ਼ਨਾਵਲੀ ਸੌਂਪੀ ਗਈ, ਜਿਸ ਦਾ ਜਵਾਬ ਦੇਣ ਲਈ ਸਾਬਕਾ ਮੁੱਖ ਮੰਤਰੀ ਨੂੰ ਕੁਝ ਸਮਾਂ ਦਿੱਤਾ ਗਿਆ। ਇਸ ‘ਚ ਚੰਨੀ ਨੂੰ ਜਵਾਬ ਦੇਣਾ ਹੋਵੇਗਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਕਥਿਤ ਤੌਰ ‘ਤੇ ਕਿੰਨੀ ਜਾਇਦਾਦ ਬਣਾਈ ਹੈ। ਹੁਣ ਤੱਕ ਚੰਨੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਹੁੰਦਿਆਂ ਕੋਈ ਜਾਇਦਾਦ ਨਹੀਂ ਬਣਾਈ।

ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੰਨੀ ਨੂੰ ਜਲਦੀ ਹੀ ਦੁਬਾਰਾ ਬੁਲਾਇਆ ਜਾ ਰਿਹਾ ਹੈ। ਚੰਨੀ ਵੱਲੋਂ ਦਿੱਤੇ ਜਵਾਬ ਤੋਂ ਬਾਅਦ ਡੂੰਘਾਈ ਨਾਲ ਪੜਤਾਲ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਫਿਲਹਾਲ ਜਾਂਚ ਦਾ ਮੁੱਢਲਾ ਕੰਮ ਕੀਤਾ ਗਿਆ ਹੈ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਨੇ ਸਿਰਫ ਇੰਨਾ ਹੀ ਕਿਹਾ ਕਿ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਕੁਝ ਸਮੇਂ ਬਾਅਦ ਦੇਣਗੇ। ਦੂਜੇ ਪਾਸੇ ਚੰਨੀ ਦੇ ਕੇਸ ਦੀ ਜਾਂਚ ਵਿਜੀਲੈਂਸ ਬਿਊਰੋ ਦੇ ਸਖ਼ਤ ਅਧਿਕਾਰੀ ਨੂੰ ਸੌਂਪੀ ਗਈ ਹੈ। ਚੰਨੀ ਨੇ ਆਪਣੀ ਗ੍ਰਿਫਤਾਰੀ ‘ਤੇ ਵੀ ਸ਼ੱਕ ਜ਼ਾਹਰ ਕੀਤਾ ਹੈ। ਚੰਨੀ ਨੂੰ ਵਿਜੀਲੈਂਸ ਅਧਿਕਾਰੀਆਂ ਨੇ ਕਰੀਬ ਇੱਕ ਹਫ਼ਤੇ ਵਿੱਚ ਆਪਣਾ ਜਵਾਬ ਦੇਣ ਲਈ ਕਿਹਾ ਹੈ, ਜਿਸ ਵਿੱਚ ਉਸ ਦੇ ਵਿਦੇਸ਼ੀ ਦੌਰਿਆਂ, ਨੇੜਤਾ ਅਤੇ ਕੁਝ ਕੰਪਨੀਆਂ ਨਾਲ ਭਾਈਵਾਲੀ ਵਰਗੇ ਸਵਾਲਾਂ ਦੇ ਜਵਾਬ ਵੀ ਮੰਗੇ ਗਏ ਹਨ।