Connect with us

Punjab

ਸਾਬਕਾ ਖਪਤਕਾਰ ਅਦਾਲਤ ਦੇ ਜੱਜ ਨੇ ਕੀਤੀ ਖੁਦਕੁਸ਼ੀ: ਸੰਗਰੂਰ ‘ਚ ਟਰੇਨ ਅੱਗੇ ਮਾਰੀ ਛਾਲ

Published

on

ਪੰਜਾਬ ਦੇ ਸੰਗਰੂਰ ਵਿੱਚ ਇੱਕ ਸਾਬਕਾ ਖਪਤਕਾਰ ਅਦਾਲਤ ਦੇ ਜੱਜ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੁਸਾਈਡ ਨੋਟ ਵਿੱਚ ਉਸ ਨੇ ਤਰਨਤਾਰਨ ਦੇ ਸਾਬਕਾ ਐਸਐਸਪੀ ਗੁਰਕ੍ਰਿਪਾਲ ਸਿੰਘ ਅਤੇ ਸਹਿਕਾਰੀ ਬੈਂਕ ਦੇ ਮੁਲਾਜ਼ਮ ਅਮਨ ਸ਼ਰਮਾ ਦੇ ਨਾਂ ਲਿਖੇ ਹਨ। ਪੁਲੀਸ ਨੇ ਸਾਬਕਾ ਐਸਐਸਪੀ ਅਤੇ ਬੈਂਕ ਮੁਲਾਜ਼ਮ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਾਬਕਾ ਜੱਜ ਦੀ ਪਛਾਣ ਗੁਰਪਾਲ ਸਿੰਘ ਵਜੋਂ ਹੋਈ ਹੈ। ਸਾਬਕਾ ਜੱਜ ਦਾ ਮੁਲਜ਼ਮਾਂ ਨਾਲ ਵਿੱਤੀ ਲੈਣ-ਦੇਣ ਸੀ। ਪੁਲਿਸ ਮੁਤਾਬਕ ਇਹ ਖੁਦਕੁਸ਼ੀ ਸਵੇਰੇ 4 ਵਜੇ ਦੇ ਕਰੀਬ ਹੋਈ। ਹਜ਼ੂਰ ਸਾਹਿਬ ਤੋਂ ਆ ਰਹੀ ਟਰੇਨ ਦੇ ਪਾਇਲਟ ਨੇ ਦੱਸਿਆ ਕਿ ਇਕ ਵਿਅਕਤੀ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਦੋਂ ਪੁਲਸ ਲਾਸ਼ ਦੀ ਸ਼ਨਾਖਤ ਕਰਨ ਗਈ ਤਾਂ ਉਨ੍ਹਾਂ ਨੂੰ ਮ੍ਰਿਤਕ ਦੀ ਜੇਬ ‘ਚੋਂ ਪਛਾਣ ਪੱਤਰ ਅਤੇ ਸੁਸਾਈਡ ਨੋਟ ਮਿਲਿਆ।

ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਅਤੇ ਡਾਕਟਰ ਦੇ ਬਿਆਨਾਂ ਦੇ ਆਧਾਰ ‘ਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਵਾਂ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।