Connect with us

Punjab

ਮੁਲਤਾਨੀ ਅਗਵਾ ਤੇ ਕਤਲ ਮਾਮਲੇ ‘ਚ ਸਾਬਕਾ ਡੀਜੀਪੀ ਸੁਮੇਧ ਸੈਣੀ ਚੜੇ ਅੜਿੱਕੇ

ਮੁਲਤਾਨੀ ਅਗਵਾ ਦਰਜ ਮਾਮਲੇ ‘ਚ ਕਤਲ ਕਰਨ ਦੀ ਧਾਰਾ-302 ਵੀ ਜੋੜਨ ਦਾ ਆਦੇਸ਼

Published

on

ਸੁਮੇਧ ਸੈਣੀ ਦੀਆਂ ਵਧੀਆਂ ਮੁਸ਼ਕਿਲਾਂ 
ਮੁਲਤਾਨੀ  ਅਗਵਾ ਦਰਜ ਮਾਮਲੇ ‘ਚ ਕਤਲ ਕਰਨ ਦੀ ਧਾਰਾ-302 ਵੀ ਜੋੜਨ ਦਾ ਆਦੇਸ਼ 

21 ਅਗਸਤ : ਆਈਏਐੱਸ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਗਾਇਬ ਕਰਨ ਦੇ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ,ਕਿਉਂਕਿ ਤਿੰਨ ਸਾਬਕਾ ਇੰਸਪੈਕਟਰਾਂ ਦੁਆਰਾ ਜੱਜ ਸਾਹਮਣੇ ਦਿੱਤੇ ਗਏ ਬਿਆਨ ਦੇ ਅਧਾਰ ਤੇ ਮੁਲਤਾਨੀ ਅਗਵਾ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਮਾਮਲੇ ਵਿੱਚ ਕਤਲ ਕਰਨ ਦੀ ਧਾਰਾ 302 ਨੂੰ ਵੀ ਜੋੜਨ ਦੇ ਆਦੇਸ਼ ਦਿੱਤੇ ਗਏ ਹਨ।  
 
ਆਈਏਐੱਸ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦਾ ਕੇਸ ਲੜ ਰਹੇ ਪ੍ਰਦੀਪ ਵਿਰਕ ਨੇ ਦੱਸਿਆ ਕਿ ਜੱਜ ਦੇ ਫੈਸਲੇ ਦਾ ਸਵਾਗਤ ਹੈ ਅਤੇ ਕਿਹਾ ਕਿ ਇਹ ਧਾਰਾ ਤਾਂ ਉਸਦੇ ਖਿਲਾਫ ਪਹਿਲਾਂ ਹੀ ਦਰਜ ਹੋਣੀ ਚਾਹੀਦੀ ਸੀ।