National
ਸਾਬਕਾ IAS ਅਧਿਕਾਰੀ ਗਿਆਨੇਸ਼ ਤੇ ਸੁਖਬੀਰ ਸੰਧੂ ਬਣੇ ਨਵੇਂ ਚੋਣ ਕਮਿਸ਼ਨਰ

ਨਵੀਂ ਦਿੱਲੀ 14 ਮਾਰਚ 2024: ਚੋਣ ਕਮਿਸ਼ਨ ਦੇ 2 ਨਵੇਂ ਚੋਣ ਕਮਿਸ਼ਨਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਾਲੇ ਪੈਨਲ ਦੀ ਬੈਠਕ ਵੀਰਵਾਰ 14 ਮਾਰਚ ਨੂੰ ਹੋਈ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਸਾਬਕਾ ਆਈਏਐਸ ਅਧਿਕਾਰੀਆਂ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸੰਧੂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਸੁਖਬੀਰ ਉੱਤਰਾਖੰਡ ਦੇ ਮੁੱਖ ਸਕੱਤਰ ਅਤੇ NHAI ਦੇ ਚੇਅਰਮੈਨ ਰਹਿ ਚੁੱਕੇ ਹਨ। ਗਿਆਨੇਸ਼ ਕੁਮਾਰ ਕੇਰਲ ਕੇਡਰ ਦੇ 1988 ਬੈਚ ਦੇ ਆਈਏਐਸ ਅਧਿਕਾਰੀ ਹਨ। ਉਹ ਗ੍ਰਹਿ ਮੰਤਰਾਲੇ ਵਿੱਚ ਕੰਮ ਕਰ ਚੁੱਕੇ ਹਨ। ਧਾਰਾ 370 ‘ਤੇ ਫੈਸਲੇ ਦੇ ਸਮੇਂ ਗ੍ਰਹਿ ਮੰਤਰਾਲੇ ‘ਚ ਤਾਇਨਾਤ ਸੀ। ਸਹਿਕਾਰਤਾ ਮੰਤਰਾਲੇ ਵਿੱਚ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਹਾਲਾਂਕਿ ਅਜੇ ਤੱਕ ਚੋਣ ਕਮਿਸ਼ਨਰ ਦੀਆਂ ਨਿਯੁਕਤੀਆਂ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮਨਜ਼ੂਰੀ ਤੋਂ ਬਾਅਦ ਕੀਤੀ ਜਾਵੇਗੀ।
ਅਧੀਰ ਰੰਜਨ ਨੇ ਦੱਸਿਆ ਕਿ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਨੂੰ ਸੁਖਬੀਰ ਸਿੰਘ ਸੰਧੂ, ਗਿਆਨੇਸ਼ ਕੁਮਾਰ, ਉਤਪਲ ਕੁਮਾਰ ਸਿੰਘ, ਪ੍ਰਦੀਪ ਕੁਮਾਰ ਤ੍ਰਿਪਾਠੀ, ਇੰਦਰਵੀਰ ਪਾਂਡੇ ਅਤੇ ਗੰਗਾਧਰ ਰਾਹਤ ਦੇ ਨਾਂ ਦਿੱਤੇ ਗਏ ਸਨ। ਅਧੀਰ ਰੰਜਨ ਨੇ ਇਸ ਗੱਲ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਮੀਟਿੰਗ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾਂ 6 ਨਾਂ ਉਨ੍ਹਾਂ ਕੋਲ ਆਏ। ਉਹਨਾਂ ਕਿਹਾ ਕਿ ਮੇਰੇ ਲਈ ਉਨ੍ਹਾਂ ਦੀ ਇਮਾਨਦਾਰੀ ਅਤੇ ਤਜਰਬੇ ਦੀ ਜਾਂਚ ਕਰਨਾ ਅਸੰਭਵ ਸੀ।
ਮੈਂ ਇਸ ਪ੍ਰਕਿਰਿਆ ਦਾ ਵਿਰੋਧ ਕਰਦਾ ਹਾਂ। ਇਹ ਇੱਕ ਰਸਮੀਤਾ ਹੈ। ਭਾਰਤ ਦੇ ਚੀਫ਼ ਜਸਟਿਸ ਨੂੰ ਇਸ ਕਮੇਟੀ ਵਿੱਚ ਰੱਖਿਆ ਜਾਵੇ। ਜੇ ਸੀਜੇਆਈ ਹੁੰਦੇ ਤਾਂ ਗੱਲ ਹੋਰ ਹੋਣੀ ਸੀ। ਬੀਤੀ ਰਾਤ ਜਦੋਂ ਮੈਂ ਦਿੱਲੀ ਆਇਆ ਤਾਂ ਮੈਨੂੰ 212 ਲੋਕਾਂ ਦੀ ਸੂਚੀ ਸੌਂਪੀ ਗਈ। ਇੰਨੇ ਘੱਟ ਸਮੇਂ ਵਿੱਚ ਹਰ ਕਿਸੇ ਦੀ ਪ੍ਰੋਫਾਈਲ ਨੂੰ ਚੈੱਕ ਕਰਨਾ ਅਸੰਭਵ ਸੀ।