Connect with us

National

ICICI ਬੈਂਕ ਦੀ ਸਾਬਕਾ MD ਅਤੇ CEO ਚੰਦਾ ਕੋਚਰ ਨੂੰ ਮਿਲੀ ਜ਼ਮਾਨਤ, ਬੈਂਕ ਧੋਖਾਧੜੀ ਦਾ ਹੈ ਮਾਮਲਾ

Published

on

ਮੁੰਬਈ :ਬੰਬੇ ਹਾਈ ਕੋਰਟ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਨੂੰ ਜ਼ਮਾਨਤ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਅਦਾਲਤ ਨੇ ਆਈਸੀਆਈਸੀਆਈ ਦੀ ਸਾਬਕਾ ਸੀਈਓ ਚੰਦਾ ਕੋਚਰ ਅਤੇ ਦੀਪਕ ਕੋਚਰ ਨੂੰ ਨਿਆਂਇਕ ਹਿਰਾਸਤ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ‘ਚ ਬੰਬੇ ਹਾਈ ਕੋਰਟ ਨੇ ਕਿਹਾ ਕਿ ਗ੍ਰਿਫਤਾਰੀ ਕਾਨੂੰਨ ਮੁਤਾਬਕ ਨਹੀਂ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦਸੰਬਰ 2022 ਨੂੰ ਸੀਬੀਆਈ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਨੂੰ ਗ੍ਰਿਫਤਾਰ ਕੀਤਾ ਸੀ। ਸੀਬੀਆਈ ਨੇ ਵੀਡੀਓਕਾਨ-ਆਈਸੀਆਈਸੀਆਈ ਬੈਂਕ ਧੋਖਾਧੜੀ ਮਾਮਲੇ ਵਿੱਚ ਇਹ ਗ੍ਰਿਫ਼ਤਾਰੀ ਕੀਤੀ ਸੀ। ਇਲਜ਼ਾਮ ਸਨ ਕਿ ਆਈਸੀਆਈਸੀਆਈ ਬੈਂਕ ਨੇ ਵੀਡੀਓਕਾਨ ਸਮੂਹ ਨੂੰ ਲਗਭਗ 3,250 ਕਰੋੜ ਰੁਪਏ ਦਾ ਕਰਜ਼ਾ ਦੇਣ ਵਿੱਚ ਕਥਿਤ ਤੌਰ ‘ਤੇ ਬੇਨਿਯਮੀਆਂ ਕੀਤੀਆਂ ਸਨ। ਜਦੋਂ ਇਹ ਧੋਖਾਧੜੀ ਹੋਈ ਤਾਂ ਚੰਦਾ ਕੋਚਰ ਬੈਂਕ ਦੀ ਸੀਈਓ ਸੀ। ਚੰਦਾ ਕੋਚਰ ‘ਤੇ ਵਿਤਕਰਾ ਕਰਨ ਅਤੇ ਵੀਡੀਓਕਾਨ ਸਮੂਹ ਦਾ ਪੱਖ ਲੈਣ ਦਾ ਦੋਸ਼ ਹੈ।

ਇਥੇ ਇਹ ਵੀ ਦੱਸ ਦਈਏ ਸੀਬੀਆਈ ਨੇ ਚੰਦਾ ਕੋਚਰ, ਉਸ ਦੇ ਪਤੀ ਅਤੇ ਵੀਡੀਓਕਾਨ ਸਮੂਹ ਦੇ ਵੇਣੂਗੋਪਾਲ ਧੂਤ ਨੂੰ ਨਿਉਪਾਵਰ ਰੀਨਿਊਏਬਲਜ਼, ਸੁਪਰੀਮ ਐਨਰਜੀ, ਵੀਡੀਓਕਾਨ ਇੰਟਰਨੈਸ਼ਨਲ ਇਲੈਕਟ੍ਰੋਨਿਕਸ ਲਿਮਟਿਡ ਅਤੇ ਵੀਡੀਓਕਾਨ ਇੰਡਸਟਰੀਜ਼ ਲਿਮਟਿਡ ਦੇ ਨਾਲ ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਨਾਲ ਸਬੰਧਤ ਆਈਪੀਸੀ ਦੀਆਂ ਧਾਰਾਵਾਂ ਤਹਿਤ ਦਰਜ ਐਫਆਈਆਰ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ ਵਜੋਂ ਦਰਜ ਕੀਤਾ ਗਿਆ ਸੀ। ਸੀਬੀਆਈ ਅਧਿਕਾਰੀਆਂ ਨੇ ਕਿਹਾ ਕਿ ਇਹ ਦੋਸ਼ ਹੈ ਕਿ ਵੀਡੀਓਕਾਨ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਨੇ 2012 ਵਿੱਚ ਵੀਡੀਓਕਾਨ ਸਮੂਹ ਨੂੰ ਆਈਸੀਆਈਸੀਆਈ ਬੈਂਕ ਤੋਂ 3,250 ਕਰੋੜ ਰੁਪਏ ਦਾ ਕਰਜ਼ਾ ਲੈਣ ਤੋਂ ਬਾਅਦ ਕਥਿਤ ਤੌਰ ‘ਤੇ ਨਿਊਪਾਵਰ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਸੀ। ਸੀਬੀਆਈ ਨੇ 2019 ਵਿੱਚ ਐਫਆਈਆਰ ਦਰਜ ਕਰਨ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ ਸੀ ਕਿ ਇਹ ਦੋਸ਼ ਲਗਾਇਆ ਗਿਆ ਸੀ ਕਿ ਮੁਲਜ਼ਮਾਂ ਨੇ ਆਈਸੀਆਈਸੀਆਈ ਬੈਂਕ ਨੂੰ ਧੋਖਾ ਦੇਣ ਦੀ ਅਪਰਾਧਿਕ ਸਾਜ਼ਿਸ਼ ਵਿੱਚ ਨਿੱਜੀ ਕੰਪਨੀਆਂ ਨੂੰ ਕੁਝ ਲੋਨ ਮਨਜ਼ੂਰ ਕੀਤੇ ਸਨ।