Connect with us

punjab

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਵੀਂ SIT ਵਲੋਂ ਭੇਜੇ ਸੰਮਨ ‘ਤੇ ਬੋਲੇ

Published

on

parkash singh badal

ਕਾਨੂੰਨ ਨਾਲ ਸਹਿਯੋਗ ਦੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਪਸ਼ਟ ਤੌਰ ਤੇ ਆਪਣੀ ਮਨਸ਼ਾ ਤੇ ਵਚਨਬੱਧਤਾ ਮੁੜ ਦੁਹਰਾਈ ਹੈ ਤੇ ਨਾਲ ਕਿਹਾ ਹੈ ਕਿ ਉਹਨਾਂ ਨੂੰ ਨਿਆਂਪਾਲਿਕਾ ‘ਚ ਪੂਰਾ ਵਿਸ਼ਵਾਸ ਹੈ। ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਐਸ.ਆਈ.ਟੀ ਪੇਸ਼ੀ ਲਈ ਨਵੀਂ ਤਾਰੀਕ ਤੈਅ ਕਰਨ ਲਈ ਆਖਿਆ ਗਿਆ ਹੈ। ਕਿਉਂਕਿ ਉਨ੍ਹਾਂ ਨੂੰ ਡਾਕਟਰਾਂ ਨੇ 10 ਦਿਨਾਂ ਲਈ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ  ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਹੀ ਮੇਰੀ ਸਿਹਤ ਠੀਕ ਹੁੰਦੀ ਹੈ ਤਾਂ ਉਹ ਕਾਨੂੰਨ ਮੁਤਾਬਕ ਆਪਣੀ ਰਿਹਾਇਸ਼ ਫਲੈਟ ਨੰਬਰ 37, ਸੈਕਟਰ 4 ਚੰਡੀਗੜ੍ਹ ਵਿਖੇ ਜਾਂਚ ‘ਚ ਸ਼ਾਮਲ ਹੋਣ ਹਾਜ਼ਰ ਰਹਿਣਗੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਸ ਪ੍ਰਗਟ ਕੀਤੀ ਕਿ ਇਹ ਐਸ.ਆਈ.ਟੀ ਪਹਿਲੀ ਐਸ. ਆਈ ਦੇ ਉਲਟ ਕਾਨੂੰਨ ਦਾ ਸਨਮਾਨ ਕਰੇਗੀ ਤੇ ਇਕ ਨਿਰੱਪਖ ਜਾਂਚ ਕਰੇਗੀ ਤੇ ਸੱਤਾਧਾਰੀ ਪਾਰਟੀ ਦੇ ਸਿਆਸੀ ਦਖਲ ਅੱਗੇ ਗੋਡੇ ਨਹੀਂ ਟੇਕੇਗੀ ਕਿਉਂਕਿ ਸਰਕਾਰ ਆਪਣੇ ਸੋੜੇ ਸਿਆਸੀ ਸੌੜੇ ਹਿੱਤਾਂ ਵਾਸਤੇ ਕਾਨੂੰਨ ਨੂੰ ਛਿੱਕੇ ਟੰਗ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਐਸ.ਆਈ.ਟੀ ਤਾਂ ਵਜੂਦ ‘ਚ ਪਿਛਲੀ ਐਸ.ਆਈ.ਟੀ ਦੇ ਨੰਗੇ ਚਿੱਟੇ ਸਿਆਸੀਕਰਨ ਕਾਰਨ ਆਈ ਹੈ। ਸਰਦਾਰ ਬਾਦਲ ਨੇ ਪਿਛਲੀ ਐਸ.ਆਈ.ਟੀ ਦੇ ਨੰਗੇ ਚਿੱਟੇ ਸਿਆਸੀ ਵਤੀਰੇ ਦੇ ਨਿਖੇਧੀ ਕੀਤੀ ਹੈ। ਜਿਸ ਕਾਰਨ ਸਾਰੀ ਜਾਂਚ ਪ੍ਰਕਿਰਿਆ ਹੀ ਢਹਿ ਢੇਰੀ ਹੋ ਗਈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਉਨ੍ਹਾਂ ਰਿਪੋਰਟਾਂ ਦਾ ਹਵਾਲਾ ਦਿੱਤਾ ਜਿਸ ‘ਚ ਕਿਹਾ ਗਿਆ ਸੀ ਕਿ ਪਿਛਲੀ ਐਸ ਆਈ ਟੀ ਦੀ ਰਿਪੋਰਟ ਸੱਤਾਧਾਰੀ ਪਾਰਟੀ ਦੇ ਅੱਧਾ ਦਰਜਨ ਮੈਂਬਰਾਂ ਨੇ ਤਿਆਰ ਕੀਤੀ ਸੀ ਤੇ ਇਸ ਰਿਪੋਰਟ ਦਾ ਅੱਜ ਤੱਕ ਕਿਸੇ ਨੇ ਖੰਡਨ ਨਹੀਂ ਕੀਤਾ।