Corona Virus
ਨਿਰਮਲ ਸਿੰਘ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੂੰ ਕੋਰੋਨਾ ਪੋਜ਼ੀਟਿਵ

ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨਿਰਮਲ ਸਿੰਘ ਖਾਲਸਾ ਦਾ ਕੋਰੋਨਾ ਪੋਜ਼ੀਟਿਵ ਪਾਇਆ ਗਿਆ ਹੈ। ਦੱਸ ਦਈਏ ਕਿ ਨਿਰਮਲ ਸਿੰਘ ਇੰਗਲੈਂਡ ਤੋਂ ਵਾਪਿਸ ਆਏ ਸਨ, ਜਿਸ ਦੇ ਮੱਦੇ ਨਜ਼ਰ ਪ੍ਰਸ਼ਾਸਨ ਵਲੋਂ ਸਾਰਾ ਇਲਾਕਾ ਤੇਜ਼ ਨਗਰ ਅਤੇ ਸ਼ਹੀਦ ਊਧਮ ਸਿੰਘ ਨਗਰ ਸੀਲ ਕਰ ਦਿੱਤਾ ਗਿਆ ਹੈ ਅਤੇ ਪੂਰੇ ਅਮ੍ਰਿਤਰ ਸ਼ਹਿਰ ਨੂੰ ਸੈਨਿਟਾਇਜ਼ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਇਲਾਕਾ ਨਿਵਾਸੀਆਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ। ਮੰਨਿਆ ਇਹ ਵੀ ਜਾ ਰਿਹਾ ਹੈ ਕਿ ਖਾਲਸਾ ਹੋਰਾਂ ਵਲੋਂ ਚੰਡੀਗੜ੍ਹ ਵੀ ਸਮਾਗਮ ਕੀਤੇ ਗਏ ਜਿਸ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।