Connect with us

Governance

ਚੰਡੀਗੜ੍ਹ ਤੋਂ ਆਏ ਕੋਰੋਨਾ ਦੇ 2 ਸ਼ੱਕੀ ਮਰੀਜ, ਕਰਵਾਇਆ PGI ‘ਚ ਭਰਤੀ

Published

on

ਕੋਰੋਨਾ ਦੇ ਕਹਿਰ ਨੇ ਦੁਨੀਆਂ ਦਾ ਕੋਨਾ-ਕੋਨਾ ਹਿਲਾ ਕੇ ਰੱਖ ਦਿੱਤਾ ਹੈ। ਹਰ ਸ਼ੱਕੀ ਮਰੀਜਾਂ ਦੇ ਮਾਮਲੇ ਸਾਹਮਣੇ ਆਉਣ ਲੱਗ ਪਾਏ ਹਨ। ਤਾਜਾ ਮਾਮਲਾ ਚੰਡੀਗੜ੍ਹ ਤੋਂ ਆਇਆ ਹੈ ਜਿੱਥੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ ਸਾਹਮਣੇ ਆਏ ਹਨ। ਇਹਨਾਂ ਸ਼ੱਕੀ ਮਰੀਜਾਂ ਨੂੰ ਪੀਜੀਆਈ ਚ ਦਾਖਲ ਕਰਵਾਇਆ ਗਿਆ ਹੈ।

ਦੱਸ ਦਈਏ ਕਿ ਇਹਨਾਂ ਮਰੀਜਾਂ ਵਿੱਚੋਂ ਇੱਕ ਮਰੀਜ ਚੰਡੀਗੜ੍ਹ ਦੇ ਸੈਕਟਰ 20 ਦਾ ਰਹਿਣ ਵਾਲਾ ਹੈ ਤੇ ਦੂਜਾ ਮਰੀਜ ਸੈਕਟਰ 50 ਦਾ ਰਹਿਣ ਵਾਲਾ ਹੈ। ਇਹ ਦੋਵੇਂ ਮਰੀਜ ਇੰਡੋਨੇਸ਼ੀਆ ਤੋਂ ਪਰਤੇ ਹਨ।
ਫਿਲਹਾਲ ਇਹਨਾਂ ਮਰੀਜਾਂ ਦੇ ਸੈਪਲ ਟੈਸਟ ਕਰਨ ਲਈ ਦਿੱਲੀ ਭੇਜ ਦਿੱਤੇ ਹਨ। ਪੀਜੀਆਈ ਦੇ ਡਾਕਟਰਾਂ ਵੱਲੋ ਇਹਨਾਂ ਮਰੀਜਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ।