Connect with us

Punjab

ਉਰਦੂ ਭਾਸ਼ਾ ਦੀ ਮੁਫ਼ਤ ਸਿਖਲਾਈ 1 ਜੁਲਾਈ ਤੋਂ

Published

on

ਪਟਿਆਲਾ: ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਰਦੂ ਭਾਸ਼ਾ ਦੀ ਮੁਫ਼ਤ ਸਿਖਲਾਈ 1 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕੋਰਸ ਛੇ ਮਹੀਨੇ ਦਾ ਹੋਵੇਗਾ। ਇਸ ਦਾ ਸਮਾਂ ਸ਼ਾਮ 5:00 ਤੋਂ 6:00 ਵਜੇ ਤੱਕ ਹੈ।

ਚੰਦਨਦੀਪ ਕੌਰ ਨੇ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀਆਂ ਨੂੰ ਮਿਤੀ 30 ਜੂਨ ਤੱਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ (ਭਾਸ਼ਾ ਭਵਨ), ਸ਼ੇਰਾਂ ਵਾਲਾ ਗੇਟ, ਪਟਿਆਲਾ ਤੋ ਫਾਰਮ ਲੈ ਕੇ ਅਤੇ ਭਰ ਕੇ ਸਮੇਤ ਇਕ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਦੀ ਫੋਟੋ ਕਾਪੀ ਨਾਲ ਦਾਖਲਾ ਲੈ ਸਕਦੇ ਹਨ।