Delhi
G20 ਸੰਮੇਲਨ: ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਪਹੁੰਚੇ G20 ਨੇਤਾ
10ਸਤੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸਵੇਰੇ ਰਾਜਘਾਟ ‘ਤੇ ਜੀ-20 ਨੇਤਾਵਾਂ ਦਾ ਸਵਾਗਤ ਕੀਤਾ, ਜਿੱਥੇ ਉਨ੍ਹਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਰਾਜਘਾਟ ਪਹੁੰਚਣ ਵਾਲੇ ਸਭ ਤੋਂ ਪਹਿਲਾਂ ਸਨ। ਪੀਐਮ ਮੋਦੀ ਨੇ ਜੀ-20 ਨੇਤਾਵਾਂ ਦਾ ‘ਅੰਗਰਖਾ’ ਪਹਿਨ ਕੇ ਸਵਾਗਤ ਕੀਤਾ। ਇਸ ਦੌਰਾਨ ਬੈਕਗ੍ਰਾਊਂਡ ‘ਚ ‘ਬਾਪੂ ਕੁਟੀ’ ਦੀ ਤਸਵੀਰ ਦਿਖਾਈ ਦਿੱਤੀ। ਮਹਾਰਾਸ਼ਟਰ ਵਿੱਚ ਵਰਧਾ ਨੇੜੇ ਸੇਵਾਗ੍ਰਾਮ ਆਸ਼ਰਮ ਵਿੱਚ ਸਥਿਤ ‘ਬਾਪੂ ਕੁਟੀ’ 1936 ਤੋਂ 1948 ਵਿੱਚ ਉਨ੍ਹਾਂ ਦੀ ਮੌਤ ਤੱਕ ਮਹਾਤਮਾ ਗਾਂਧੀ ਦਾ ਨਿਵਾਸ ਰਿਹਾ। ਪ੍ਰਧਾਨ ਮੰਤਰੀ ਜੀ-20 ਨੇਤਾਵਾਂ ਨੂੰ ‘ਬਾਪੂ ਕੁਟੀ’ ਦੀ ਮਹੱਤਤਾ ਸਮਝਾਉਂਦੇ ਹੋਏ ਨਜ਼ਰ ਆਏ। ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਜੀ-20 ਨੇਤਾਵਾਂ ਨੇ ‘ਲੀਡਰਜ਼ ਲਾਉਂਜ’ ‘ਚ ‘ਪੀਸ ਵਾਲ’ ‘ਤੇ ਦਸਤਖਤ ਵੀ ਕੀਤੇ।